ਐਫ਼.ਬੀ.ਆਈ. ਨੇ ਟਰੰਪ ਦੀ ਰਿਹਾਇਸ਼ ਅਤੇ ਕਲੱਬ 'ਤੇ ਮਾਰਿਆ ਛਾਪਾ, ਤੋੜੀ ਤਿਜੋਰੀ

ਏਜੰਸੀ

ਖ਼ਬਰਾਂ, ਪੰਜਾਬ

ਐਫ਼.ਬੀ.ਆਈ. ਨੇ ਟਰੰਪ ਦੀ ਰਿਹਾਇਸ਼ ਅਤੇ ਕਲੱਬ 'ਤੇ ਮਾਰਿਆ ਛਾਪਾ, ਤੋੜੀ ਤਿਜੋਰੀ

image

ਵਾਸ਼ਿੰਗਟਨ, 9 ਅਗੱਸਤ : ਸੰਘੀ ਜਾਂਚ ਬਿਊਰੋ (ਐਫ਼.ਬੀ.ਆਈ.) ਨੇ ਫਲੋਰਿਡਾ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਜੀ ਕਲੱਬ ਅਤੇ 'ਮਾਰ-ਏ- ਲਾਗੋ ਅਸਟੇਟ' 'ਤੇ ਛਾਪੇਮਾਰੀ ਕੀਤੀ | ਐਫ਼ਬੀਆਹੀ ਨੇ ਰਾਸ਼ਟਰਪਤੀ ਦਫ਼ਤਰ ਨਾਲ ਜੁੜੇ ਦਸਤਾਵੇਜ਼ਾਂ, ਜਿਸ ਵਿਚ ਗੁਪਤ ਸਮੱਗਰੀ ਸ਼ਾਮਲ ਹੈ, ਦੀ ਸਾਂਭ ਸੰਭਾਲ ਨਾਲ ਜੁੜੀ ਜਾਂਚ ਦੇ ਤਹਿਤ ਇਕ ਤਿਜੋਰੀ ਨੂੰ  ਤੋੜਿਆ, ਜਿਸ 'ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਗੱੁਸੇ ਵਿਚ ਆ ਗਏ | 
ਟਰੰਪ ਨੇ ਇਸ ਨੂੰ  ਸਾਲ 2024 'ਚ ਵ੍ਹਾਈਟ ਹਾਊਸ ਪਹੁੰਚਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ 'ਚ ਰੇੜਕਾ ਪਾਉਣ ਵਾਲਾ ਕਰਾਰ ਦਿਤਾ | ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਫਲੋਰਿਡਾ ਦੇ ਉਨ੍ਹਾਂ ਦੇ ਘਰ ਵਿਚ ਤਲਾਸ਼ੀ ਚੱਲ ਰਹੀ ਹੈ | 
ਉਨ੍ਹਾਂ ਕਿਹਾ, ''ਇਹ ਸਾਡੇ ਦੇਸ਼ ਲਈ ਬੁਰਾ ਦੌਰ ਹੈ ਕਿਉਂਕਿ ਫਲੋਰਿਡਾ ਦੇ ਪਾਮ ਬੀਚ 'ਚ ਮਾਰ-ਏ-ਲਾਗੋ ਦੇ ਮੇਰੇ ਖ਼ੂਬਸੂਰਤ ਘਰ 'ਤੇ ਐਫ਼ਬੀਆਈ ਏਜੰਟ ਦੇ ਇਕ ਵੱਡੇ ਸਮੂਹ ਨੇ ਘੇਰਾਬੰਦੀ ਕੀਤੀ, ਛਾਪਾ ਮਾਰਿਆ ਅਤੇ ਉਸ ਨੂੰ  ਕਬਜ਼ੇ ਵਿਚ ਲੈ ਲਿਆ ਹੈ | ਅਮਰੀਕਾ ਦੇ ਕਿਸੇ ਰਾਸ਼ਟਰਪਤੀ ਨਾਲ ਪਹਿਲਾਂ ਅਜਿਹਾ ਕੁੱਝ ਕਦੇ ਨਹੀਂ ਹੋਇਆ |'' ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਕ ਐਫ਼ਬੀਆਈ ਦੀ ਤਲਾਸ਼ੀ 15 ਸੰਦੂਕਾਂ ਵਿਚ ਰੱਖੇ ਗਏ ਉਨ੍ਹਾਂ ਦਸਤਾਵੇਜ਼ਾਂ ਨਾਲ ਸਬੰਧਤ ਸੀ ਜੋ ਟਰੰਪ ਜਨਵਰੀ 2021 ਵਿਚ ਵ੍ਹਾਈਟ ਹਾਊਸ ਛੱਡਣ 'ਤੇ ਮਾਰ ਏ ਲਾਗੋ ਵਿਚ ਲੈ ਗਏ ਸਨ, ਜਿਨ੍ਹਾਂ 'ਚੋਂ ਕੁੱਝ ਦਸਤਾਵੇਜ਼ਾਂ ਨੂੰ  ਨੈਸ਼ਨਲ ਐਕਵਾਈਜ਼ਰ ਨੇ ਗੁਪਤ ਦਸਤਾਵੇਜ਼ਾਂ ਵਜੋਂ ਰਖਿਆ ਸੀ | ਨਿਆਂ ਵਿਭਾਗ ਅਤੇ ਐਫ਼ਬੀਆਈ ਨੇ ਫਿਲਹਾਲ ਛਾਪੇਮਾਰੀ ਤੋਂ ਇਨਕਾਰ ਕਰ ਦਿਤਾ ਹੈ | ਟਰੰਪ ਨੇ ਕਿਹਾ, ਸੰਬਧਤ ਸਰਕਾਰੀ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਨ ਦੇ ਬਾਵਜੂਦ, ਮੇਰੇ ਘਰ 'ਤੇ ਬਿਨ੍ਹਾਂ ਦੱਸੇ ਛਾਪਾ ਮਾਰਨਾ ਉਚਿਤ ਨਹੀਂ ਹੈ |''
    (ਏਜੰਸੀ)