ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸਿੱਖਿਆ ਸੰਮੇਲਨ: ਉੱਚ ਸਿੱਖਿਆ ਸੰਮੇਲਨ

ਏਜੰਸੀ

ਖ਼ਬਰਾਂ, ਪੰਜਾਬ

ਸ਼ਨੀਵਾਰ 13 ਅਗਸਤ ਨੂੰ ਆਪਣੇ ਦੂਜੇ ਐਡੀਸ਼ਨ ਦੀ ਵਾਪਸੀ ਲਈ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਉੱਚ ਸਿੱਖਿਆ ਸੰਮੇਲਨ ਆਯੋਜਿਤ ਕੀਤਾ ਜਾਵੇਗਾ

Higher Education

 

ਚੰਡੀਗੜ੍ਹ - ਸਿਲਵਰ ਫਰਨ ਐਜੂਕੇਸ਼ਨ ਕੰਸਲਟੈਂਟਸ ਵੱਲੋਂ ਸ਼ਨੀਵਾਰ 13 ਅਗਸਤ ਨੂੰ ਆਪਣੇ ਦੂਜੇ ਐਡੀਸ਼ਨ ਦੀ ਵਾਪਸੀ ਲਈ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਉੱਚ ਸਿੱਖਿਆ ਸੰਮੇਲਨ ਆਯੋਜਿਤ ਕੀਤਾ ਜਾਵੇਗਾ। ਇਸ ਦੇ ਪਿਛਲੇ ਅਡੀਸ਼ਨ ਦਾ ਮਕਸਦ ਉੱਚ ਸਿੱਖਿਆ ਵਿਚ ਹੋਰ ਸੁਧਾਰ ਕਰਨਾ ਹੈ। ਕੰਸਲਟੈਂਟਸ ਦਾ ਕਹਿਣਾ ਹੈ ਕਿ ਪਿਛਲੇ ਅਡੀਸ਼ਨ ਨਾਲੋਂ ਇਸ ਅਡੀਸ਼ਨ ਵਿਚ ਕੁੱਝ ਵੱਖਰਾ ਹੋਵੇਗਾ ਤੇ ਜੇ ਵਿਦਿਆਰਥੀ ਇਸ ਕੰਕਲੇਵ ਵਿਚ ਹਿੱਸਾ ਲੈਂਦੇ ਹਨ ਤਾਂ ਉਹਨਾਂ ਨੂੰ ਹੋਰ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲੇਗਾ। 

ਸਿਲਵਰ ਫਰਨ ਐਜੂਕੇਸ਼ਨ ਕੰਸਲਟੈਂਟਸ ਵੱਲੋਂ ਇਹ ਪ੍ਰੋਗਰਾਮ ਇਕ ਦਿਨ ਦਾ ਹੀ ਕਰਵਾਇਆ ਜਾ ਰਿਹਾ ਹੈ ਅਤੇ ਇਹ ਪ੍ਰੋਗਰਾਮ 13 ਅਗਸਤ ਨੂੰ ਚੰਡੀਗੜ੍ਹ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਤੇ ਕੰਸਲਟੈਂਟ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਿਚ ਵੱਧ ਤੋਂ ਵੱਧ ਲੋਕ ਅਤੇ ਵਿਦਿਆਰਥੀ ਸ਼ਾਮਲ ਹੋਣਗੇ। 
ਕਈ ਦੇਸ਼ਾਂ ਤੋਂ ਬਹੁਤ ਸਾਰੇ ਯੂਨੀਵਰਸਿਟੀ ਅਤੇ ਕਾਲਜ ਡੈਲੀਗੇਟ ਜਿਵੇਂ ਕਿ ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ, ਕੈਨੇਡਾ, ਸੰਯੁਕਤ ਰਾਜ, ਅਤੇ ਨਿਊਜ਼ੀਲੈਂਡ ਪਹਿਲਾਂ ਹੀ ਇਸ ਕੰਨਕਲੇਵ ਵਿਚ ਸ਼ਾਮਲ ਹੋਣ ਦਾ ਵਾਅਦਾ ਕਰ ਚੁੱਕੇ ਹਨ ਤਾਂ ਕਿ ਉਹਨਾਂ ਦੇ ਵਿਦਿਆਰਥੀਆਂ ਨੂੰ ਵੀ ਚੰਗਾ ਮਰਗਦਰਸ਼ਨ ਮਿਲ ਸਕੇ। 

2021 ਦੀ ਕੰਨਕਲੇਵ ਵੀ ਬਹੁਤ ਵਧੀਆ ਸੀ ਕਿਉਂਕਿ ਇਸ ਵਿਚੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦਾ ਮਗਰਦਰਸ਼ਨ ਮਿਲਿਆ ਸੀ। ਇਸ ਕੰਨਕਲੇਵ ਵਿਚ 1500 ਤੋਂ ਵੱਧ ਵਿਦਿਆਰਥੀਆਂ ਅਤੇ 40+ ਸੰਸਥਾਵਾਂ ਨੇ ਭਾਗ ਲਿਆ ਸੀ। ਇਸ ਤੋਂ ਇਲਾਵਾ, ਇਸ ਕੰਨਕਲੇਵ ਵਿਚ ਸਰਵੋਤਮ ਸਕੂਲਾਂ ਦੇ ਵੱਖ-ਵੱਖ ਪਤਵੰਤਿਆਂ, ਸਿੱਖਿਆ ਸ਼ਾਸਤਰੀਆਂ ਅਤੇ ਵਿਦਿਅਕ ਆਗੂਆਂ ਨੇ ਸ਼ਾਮਲ ਹੋ ਕੇ ਇਸ ਦੀ ਸ਼ਾਨ ਵਧਾਈ ਸੀ।  

ਇਸ ਸਾਲ, ਉੱਚ ਸਿੱਖਿਆ ਸੰਮੇਲਨ ਵਿਚ ਚੋਟੀ ਦੇ ਦਰਜੇ ਦੀਆਂ ਸੰਸਥਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਜਿਵੇਂ ਕਿ ਕਵੀਨ ਮੈਰੀ ਯੂਨੀਵਰਸਿਟੀ ਲੰਡਨ, ਮੈਕਮਾਸਟਰ ਯੂਨੀਵਰਸਿਟੀ, ਸਿਡਨੀ ਯੂਨੀਵਰਸਿਟੀ, ਕੈਲੀਫੋਰਨੀਆ ਯੂਨੀਵਰਸਿਟੀ, ਰਿਵਰਸਾਈਡ, ਅਤੇ ਵਾਟਰਲੂ ਯੂਨੀਵਰਸਿਟੀ ਆਦਿ।  ਪ੍ਰੋਗਰਾਮ ਨੂੰ ਖੁੱਲ੍ਹੇ ਦਿਲ ਨਾਲ ਤੇ ਵੱਡੇ ਪੱਧਰ 'ਤੇ ਕੀਤਾ ਜਾਵੇਗਾ ਅਤੇ ਕਈ ਨਾਮਵਰ ਯੂਨੀਵਰਸਟੀਆਂ, ਸੰਸਥਾਵਾਂ ਵੱਲੋਂ ਭਾਗ ਲਿਆ ਜਾਵੇਗਾ ਜਿਵੇਂ ਕਿ ਐਸੈਕਸ, ਪੱਛਮੀ ਸਿਡਨੀ ਯੂਨੀਵਰਸਿਟੀ, ਫਰੇਜ਼ਰ ਵੈਲੀ ਯੂਨੀਵਰਸਿਟੀ, ਜਾਰਜੀਅਨ ਕਾਲਜ, ਤਰਨਾਕੀ ਵਿਖੇ ਵੈਸਟਰਨ ਇੰਸਟੀਚਿਊਟ ਆਫ਼ ਟੈਕਨਾਲੋਜੀ।  

ਵੱਖ-ਵੱਖ ਦੇਸ਼ਾਂ ਵਿਚ ਪ੍ਰਮੁੱਖ ਜਨਤਕ ਸੰਸਥਾਵਾਂ ਤੋਂ ਅਕਾਦਮਿਕ ਮਾਰਗਦਰਸ਼ਨ ਪ੍ਰਾਪਤ ਕਰਨ ਦੇ ਨਾਲ-ਨਾਲ ਵਿਦੇਸ਼ੀ ਉੱਚ ਸਿੱਖਿਆ, ਵਿਦਿਆਰਥੀਆਂ ਨੂੰ 100% ਸਕਾਲਰਸ਼ਿਪ ਪ੍ਰਾਪਤ ਕਰਨ ਦਾ ਮੌਕਾ ਵੀ ਮਿਲੇਗਾ। ਇਹ ਕੰਨਕਲੇਵ ਵਿਦਿਆਰਥੀਆਂ ਨੂੰ ਹੋਰ ਕਈ ਸਹੂਲਤਾਂ ਦੇਵੇਗੀ ਜਿਵੇਂ ਕਿ ਅਰਜ਼ੀ ਫੀਸ ਮੁਆਫ਼ੀ 'ਤੇ ਛੋਟ, ਐਪਲੀਕੇਸ਼ਨ ਫੀਸਾਂ ਦੀ ਪ੍ਰੋਸੈਸਿੰਗ ਆਦਿ ਵਰਗੀਆਂ ਸਹੂਲਤਾਂ ਮਿਲਣਗੀਆਂ। 

ਉੱਚ ਸਿੱਖਿਆ ਕਨਕਲੇਵ ਵਿਚ ਸ਼ਾਮਲ ਹੋ ਕੇ ਵਿਦਿਆਰਥੀ ਜ਼ਰੂਰੀ ਗੱਲਾਂ ਤੋਂ ਲਾਜ਼ਮੀ ਜਾਣੂ ਹੋਣਗੇ। ਵਿਦਿਆਰਥੀ ਉਹਨਾਂ ਸੰਸਥਾਵਾਂ ਬਾਰੇ ਵੀ  ਜਾਣਕਾਰੀ ਲੈ ਸਕਣਗੇ ਜੋ ਵਜ਼ੀਫ਼ੇ, Deadlines, ਜਾਣਕਾਰੀ ਵਾਲੇ ਪ੍ਰੋਗਰਾਮਾਂ ਅਤੇ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦੀਆਂ ਹਨ। ਵਿਦਿਆਰਥੀ 50+ ਗਲੋਬਲ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਗੱਲਬਾਤ ਕਰਨ ਦੇ ਯੋਗ ਹੋਣਗੇ ਜੋ ਵਿਦਿਆਰਥੀਆਂ ਲਈ ਕਈ ਪੇਸ਼ਕਸ਼ ਕਰਦੀਆਂ ਹਨ। ਇਸ ਕੰਨਕਲੇਵ ਵਿਚ ਸ਼ਾਮਲ ਹੋਣ ਨਾਲ ਸਭ ਤੋਂ ਵੱਧ ਲਾਭ ਵਿਦਿਆਰਥੀਆਂ ਨੂੰ ਹੋਵੇਗਾ।