ਜੰਮੂ 'ਚ ਫੌਜੀ ਨੇ ਖ਼ੁਦ ਨੂੰ ਮਾਰੀ ਗੋਲੀ, ਹੋਈ ਮੌਤ
ਫਿਲਹਾਲ ਇਸ ਬਾਰੇ ਕੁੱਝ ਵੀ ਸਾਹਮਣੇ ਨਹੀਂ ਆਇਆ ਕਿ ਫੌਜੀ ਨੇ ਗੋਲੀ ਕਿਉਂ ਮਾਰੀ ਹੈ।
Soldier shot himself in Jammu, died
ਜੰਮੂ - ਜੰਮੂ ਵਿਚ ਇੱਕ ਫੌਜੀ ਕੈਂਪ ਦੇ ਅੰਦਰ ਇੱਕ ਜਵਾਨ ਨੇ ਕਥਿਤ ਤੌਰ 'ਤੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਿਪਾਹੀ ਯੋਗੇਸ਼ ਕੁਮਾਰ ਮੀਰਾਂ ਸਾਹਿਬ ਇਲਾਕੇ 'ਚ ਪੋਰਟਰ ਕੈਂਪ 'ਤੇ ਗਾਰਡ ਡਿਊਟੀ 'ਤੇ ਸੀ ਜਦੋਂ ਉਸ ਨੇ ਆਪਣੇ ਸਿਰ 'ਚ ਗੋਲੀ ਮਾਰ ਲਈ।
ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਹੈ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਬਾਰੇ ਕੁੱਝ ਵੀ ਸਾਹਮਣੇ ਨਹੀਂ ਆਇਆ ਕਿ ਫੌਜੀ ਨੇ ਗੋਲੀ ਕਿਉਂ ਮਾਰੀ ਹੈ।