ਸਿਆਸਤ ’ਚ ਜਾਣ ਵਾਲੀਆਂ ਆਂਗਣਵਾੜੀ ਵਰਕਰਾਂ ’ਤੇ ਹੋਵੇਗੀ ਕਾਰਵਾਈ; 150 ਵਰਕਰਾਂ ਦੀ ਹੋਈ ਪਛਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਤਹਿਤ ਸਿਆਸੀ ਪਾਰਟੀਆਂ ਦਾ ਹਿੱਸਾ ਬਣ ਚੁੱਕੀਆਂ ਆਂਗਣਵਾੜੀ ਵਰਕਰਾਂ ਨੂੰ ਨੌਕਰੀ ਤੋਂ ਹਟਾਇਆ ਜਾ ਸਕਦਾ ਹੈ

Action will be taken against Anganwadi workers who join politics

 


ਚੰਡੀਗੜ੍ਹ: ਪੰਜਾਬ ਦੀ ਆਂਗਣਵਾੜੀ ਵਰਕਰਜ਼ ਐਸੋਸੀਏਸ਼ਨ ਦੀ ਪ੍ਰਧਾਨ ਹਰਗੋਬਿੰਦ ਕੌਰ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਮਗਰੋਂ ਸਰਕਾਰ ਨੇ ਸਿਆਸਤ ਵਿਚ ਜਾਣ ਵਾਲੀਆਂ ਆਂਗਣਵਾੜੀ ਵਰਕਰਾਂ ਵਿਰੁਧ ਸਖ਼ਤ ਕਾਰਵਾਈ ਦੇ ਸੰਕੇਤ ਦਿਤੇ ਹਨ। ਇਸ ਤਹਿਤ ਸਿਆਸੀ ਪਾਰਟੀਆਂ ਦਾ ਹਿੱਸਾ ਬਣ ਚੁੱਕੀਆਂ ਆਂਗਣਵਾੜੀ ਵਰਕਰਾਂ ਨੂੰ ਨੌਕਰੀ ਤੋਂ ਹਟਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪ੍ਰਮੁੱਖ ਸਕੱਤਰ ਨੂੰ ਹਾਈ ਕੋਰਟ ਦਾ ਨੋਟਿਸ; ਹੁਕਮਾਂ ਦੀ ਪਾਲਣਾ ਨਾ ਕਰਨ ਦੇ ਇਲਜ਼ਾਮ

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਸੂਬੇ ਵਿਚ ਅਜਿਹੀਆਂ 150 ਆਂਗਨਵਾੜੀ ਵਰਕਰਾਂ ਦੀ ਪਛਾਣ ਕੀਤੀ ਹੈ, ਜੋ ਵੱਖ- ਵੱਖ ਸਿਆਸੀ ਪਾਰਟੀਆਂ ਨਾਲ ਜੁੜ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਸਰਪੰਚ, ਪੰਚ, ਕੌਂਸਲਰ, ਨੰਬਰਦਾਰ ਚੁਣੀਆਂ ਗਈਆਂ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਵਰਕਰਾਂ ਸਹਾਇਕ ਧੰਦੇ ਵੀ ਕਰ ਰਹੀਆਂ ਹਨ। ਵਿਭਾਗ ਵਲੋਂ ਇਨ੍ਹਾਂ ਆਂਗਨਵਾੜੀ ਵਰਕਰਾਂ ਨੂੰ ਸਿਆਸਤ ਵਿਚ ਜੁੜਨ ਨਾਲ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ 'ਤੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੁੱਝ ਜ਼ਿਲ੍ਹਿਆਂ ਵਿਚ ਵਰਕਰਾਂ ਵਲੋਂ ਡਾਕਘਰਾਂ ਵਿਚ ਆਰਜ਼ੀ ਏਜੰਟ ਵਜੋਂ ਵੀ ਕੰਮ ਕਰਨ ਦੀ ਜਾਣਕਾਰੀ ਮਿਲੀ ਹੈ। ਸੂਬੇ ਵਿਚ 150 ਦੇ ਕਰੀਬ ਵਰਕਰਾਂ ਵਲੋਂ ਇਕੋ ਸਮੇਂ ਦੋ ਦੋ ਸਰਕਾਰੀ ਭੱਤਿਆਂ ਦਾ ਲਾਭ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ ਰੱਦ ਕੀਤਾ ਮੀਕਾ ਸਿੰਘ ਦਾ ਵੀਜ਼ਾ! 11 ਅਗਸਤ ਤੋਂ ਸ਼ੁਰੂ ਹੋਣ ਵਾਲੇ ਸਾਰੇ ਸ਼ੋਅ ਰੱਦ

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਵਿਅਕਤੀ ਜਦੋਂ ਤਕ ਸਰਕਾਰੀ ਨੌਕਰੀ ਵਿਚ ਹੈ, ਸਿਆਸੀ ਗਤੀਵਿਧੀਆਂ ਵਿਚ ਸਿੱਧੇ ਤੌਰ 'ਤੇ ਹਿੱਸਾ ਨਹੀਂ ਲੈ ਸਕਦਾ। ਡਾ. ਬਲਜੀਤ ਕੌਰ ਨੇ ਦਸਿਆ ਕਿ ਵਿਭਾਗ ਨੇ ਹਰਗੋਬਿੰਦ ਕੌਰ ਨੂੰ ਨੋਟਿਸ ਜਾਰੀ ਕਰ ਦਿਤਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਭੰਗ: ਕਾਰਜਕਾਲ ਦੀ ਸਮਾਪਤੀ ਤੋਂ ਤਿੰਨ ਦਿਨ ਪਹਿਲਾਂ ਭੰਗ ਹੋਈ ਅਸੈਂਬਲੀ

ਕਿਹੜੇ ਜ਼ਿਲ੍ਹੇ 'ਚ ਕਿੰਨੀਆਂ ਵਰਕਰ ਸਿਆਸਤ ਨਾਲ ਜੁੜੀਆਂ

ਮਿਲੀ ਜਾਣਕਾਰੀ ਅਨੁਸਾਰ ਹੁਣ ਤਕ ਅੰਮ੍ਰਿਤਸਰ 'ਚ 4, ਬਰਨਾਲਾ 'ਚ 2, ਬਠਿੰਡਾ 'ਚ ਇਕ, ਫਤਿਹਗੜ੍ਹ ਸਾਹਿਬ 'ਚ 9, ਫਿਰੋਜ਼ਪੁਰ 'ਚ 7, ਫਾਜ਼ਿਲਕਾ 'ਚ 2, ਗੁਰਦਾਸਪੁਰ 'ਚ 12, ਹੁਸ਼ਿਆਰਪੁਰ 'ਚ 14, ਜਲੰਧਰ 'ਚ 9, ਕਪੂਰਥਲਾ 'ਚ 4, ਲੁਧਿਆਣਾ 'ਚ 7, ਮਾਨਸਾ 'ਚ ਇਕ, ਮੋਗਾ 'ਚ 3, ਪਠਾਨਕੋਟ 'ਚ ਇਕ, ਪਟਿਆਲਾ 'ਚ 7, ਰੂਪਨਗਰ 'ਚ 11, ਮੁਹਾਲੀ 'ਚ 5, ਸ੍ਰੀ ਮੁਕਤਸਰ ਸਾਹਿਬ 'ਚ 5, ਨਵਾਂਸ਼ਹਿਰ 'ਚ 6, ਸੰਗਰੂਰ, ਮਲੇਰਕੋਟਲਾ 'ਚ 6, ਤਰਨਤਾਰਨ 'ਚ 9 ਆਂਗਨਵਾੜੀ ਵਰਕਰਾਂ ਦੀ ਸਿਆਸਤ ਨਾਲ ਜੁੜੇ ਹੋਣ ਦੀ ਪਛਾਣ ਹੋਈ ਹੈ।