ਉੱਘੇ ਲੇਖਕ ਤੇ ਰੰਗਕਰਮੀ ਤਰਲੋਚਨ ਸਿੰਘ ਦੀ ਸੜਕ ਹਾਦਸੇ ਵਿਚ ਮੌਤ
ਸਮਾਜਿਕ, ਰਾਜਨੀਤਕ, ਲੇਖਕਾਂ ਤੇ ਰੰਗਕਰਮੀਆਂ ਵਲੋਂ ਦੁੱਖ ਦਾ ਪ੍ਰਗਟਾਵਾ
Tarlochan Singh
 		 		ਸਮਰਾਲਾ :- ਉੱਘੇ ਲੇਖਕ ਤੇ ਰੰਗਕਰਮੀ ਮਾਸਟਰ ਤਰਲੋਚਨ ਸਿੰਘ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਸਟਰ ਤਰਲੋਚਨ ਸਿੰਘ ਆਪਣੇ ਦੋ ਪਹੀਆ ਵਾਹਨ ਤੇ ਭਗਵਾਨਪੁਰਾ ਰੋਡ ਸਮਰਾਲਾ ਵਿਖੇ ਆਪਣੇ ਘਰ ਨੂੰ ਜਾ ਰਹੇ ਸਨ,ਜਦੋਂ ਉਹ ਇਕ ਆਟਾ ਚੱਕੀ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਗੱਡੀ ਚਾਲਕ ਨਾਲ ਉਸਦੀ ਆਹਣੋ ਸਾਹਮਣੀ ਟੱਕਰ ਹੋ ਗਈ। ਪ੍ਰਤੱਖ ਦਰਸ਼ੀਆਂ ਨੇ ਦਸਿਆ ਕਿ ਇਹ ਹਾਦਸਾ ਐਨਾ ਦਰਦਨਾਕ ਸੀ ਕਿ ਮਾਸਟਰ ਤਰਲੋਚਨ ਸਿੰਘ ਦਾ ਸਿਰ ਬੁਰੀ ਤਰ੍ਹਾਂ ਜਖਮੀ ਹੋ ਗਿਆ ਅਤੇ ਉਸਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ। ਇਨ੍ਹਾਂ ਦੀ ਬੇਵਕਤੀ ਮੌਤ ਤੇ ਇਲਾਕੇ ਦੀਆਂ ਸਮਾਜਿਕ, ਰਾਜਨੀਤਕ, ਲੇਖਕ ਤੇ ਰੰਗਕਰਮੀਆਂ ਵਲੋਂ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ।