ਪ੍ਰਧਾਨ ਦੀ ਚੋਣ ਲਈ ਆਖਰੀ ਫੈਸਲਾ ਪੂਰਨ ਲੋਕਤੰਤਰਿਕ ਤਰੀਕੇ ਜ਼ਰੀਏ ਡੈਲੀਗੇਟ ਕਰਨਗੇ : ਭਰਤੀ ਕਮੇਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸੇ ਵੀ ਆਗੂ ਦੇ ਨਿੱਜੀ ਬਿਆਨ ਸੁਝਾਅ ਦਾ ਰੂਪ ਹੋ ਸਕਦੇ ਹਨ, ਪਰ ਆਖਰੀ ਫ਼ੈਸਲਾ ਚੁਣੇ ਡੈਲੀਗੇਟ ਹੀ ਕਰਨਗੇ

The final decision for the election of the President will be taken by the delegates through a fully democratic process: Recruitment Committee

ਚੰਡੀਗੜ੍ਹ : ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਮੀਡੀਆ ਹਵਾਲੇ ਦੀਆਂ ਉਨ੍ਹਾਂ ਸਾਰੀਆਂ ਚਰਚਾਵਾਂ ’ਤੇ ਵਿਰਾਮ ਲਗਾਉਂਦੇ ਕਿਹਾ ਕਿ, ਜਿਸ ਵਿੱਚ ਪ੍ਰਧਾਨਗੀ ਦੇ ਨਾਮ ਬਾਰੇ ਦਾਅਵੇ ਕੀਤੇ ਜਾ ਰਹੇ ਹਨ, ਇਹ ਪ੍ਰਸੰਗਿਕ ਕਲਪਨਾ ਤੱਕ ਸੀਮਤ ਹੋ ਸਕਦਾ ਪਰ ਆਖਰੀ ਫੈਸਲਾ ਜਨਰਲ ਇਜਲਾਸ ਵਿੱਚ ਚੁਣੇ ਗਏ ਡੈਲੀਗੇਟ ਪੂਰਨ ਲੋਕਤੰਤਰਿਕ ਵਿਧੀ ਵਿਧਾਨ ਜ਼ਰੀਏ ਕਰਨਗੇ।
ਇਸ ਦੇ ਨਾਲ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿੱਚ ਬੜਾ ਸਪੱਸ਼ਟ ਦਰਜ਼ ਹੈ ਕਿ, ਨਵੀਂ ਲੀਡਰਸ਼ਿਪ ਦੀ ਚੋਣ ਪੂਰਨ ਵਿਧੀ ਵਿਧਾਨ ਮੁਤਾਬਕ ਕੀਤੀ ਜਾਵੇ। ਇਸ ਲਈ ਮੀਡੀਆ ਵਿੱਚ ਉੱਠ ਰਹੇ ਸਵਾਲ ਦਾ ਜਵਾਬ ਬਿਲਕੁਲ ਸਪੱਸ਼ਟ ਅਤੇ ਸਾਫ ਹੈ ਕਿ ਇਹ ਭਰਤੀ ਸ਼੍ਰੋਮਣੀ ਅਕਾਲੀ ਦਲ ਲਈ ਹੋਈ ਹੈ, ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਦੀ ਚੋਣ ਪੂਰਨ ਵਿਧੀ ਵਿਧਾਨ ਅਨੁਸਾਰ ਚੁਣੇ ਗਏ ਡੈਲੀਗੇਟ ਕਰਨਗੇ। ਇਸ ਲਈ ਭਰਤੀ ਕਮੇਟੀ ਕੋਲ ਕਈ ਨਾਮ ਸਾਹਮਣੇ ਆਏ ਨੇ ਪਰ ਆਖਰੀ ਫੈਸਲਾ ਡੈਲੀਗੇਟ ਕਰਨਗੇ, ਜਿਸ ਦਾ ਉਹ ਅਧਿਕਾਰ ਰੱਖਦੇ ਹਨ।
ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਕਿਸੇ ਵੀ ਆਗੂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਨਿੱਜੀ ਸਮਝਿਆ ਜਾਵੇ , ਕਿਸੇ ਵੀ ਆਗੂ ਦਾ ਆਪਣਾ ਸੁਝਾਅ ਅਤੇ ਪੱਖ ਹੋ ਸਕਦਾ ਹੈ ਪਰ ਆਖਰੀ ਫ਼ੈਸਲਾ ਚੁਣੇ ਗਏ ਡੈਲੀਗੇਟ ਦਾ ਹੋਵੇਗਾ।