ਬਾਂਬੇ ਮਿਊਂਸੀਪਲ ਕਾਰਪੋਰੇਸ਼ਨ ਵਲੋਂ ਕੰਗਨਾ ਰਣੌਤ ਦੇ ਦਫ਼ਤਰ ਦੀ ਭੰਨਤੋੜ

ਏਜੰਸੀ

ਖ਼ਬਰਾਂ, ਪੰਜਾਬ

ਬਾਂਬੇ ਮਿਊਂਸੀਪਲ ਕਾਰਪੋਰੇਸ਼ਨ ਵਲੋਂ ਕੰਗਨਾ ਰਣੌਤ ਦੇ ਦਫ਼ਤਰ ਦੀ ਭੰਨਤੋੜ

image

ਹਾਈ ਕੋਰਟ ਨੇ ਭੰਨਤੋੜ ਕਰਨ 'ਤੇ ਲਾਈ ਰੋਕ g 'ਮਨੀਕਰਨਿਕਾ ਫਿਲਮਜ਼' ਮੇਰੇ ਲਈ ਇਕ ਇਮਾਰਤ ਨਹੀਂ, ਰਾਮ ਮੰਦਰ ਹੀ ਹੈ : ਕੰਗਨਾ ਰਣੌਤ

ਮੁੰਬਈ, 9 ਸਤੰਬਰ : ਅਦਾਕਾਰਾ ਕੰਗਨਾ ਰਣੌਤ ਤੇ ਸ਼ਿਵਸੈਨਾ ਵਿਚਕਾਰ ਪੰਗਾ ਵਧਦਾ ਨਜ਼ਰ ਆ ਰਿਹਾ ਹੈ। ਕੰਗਨਾ ਹਿਮਾਚਲ ਤੋਂ ਮੁੰਬਈ ਆ ਰਹੀ ਸੀ, ਉਦੋਂ ਬਾਂਬੇ ਮਿਊਂਸੀਪਲ ਕਾਰਪੋਰੇਸ਼ਨ ਨੇ ਕੰਗਨਾ ਦੇ ਦਫ਼ਤਰ ਦੀ ਭੰਨਤੋੜ ਕੀਤੀ। ਇਸ ਬਾਰੇ ਪਤਾ ਲਗਦਿਆਂ ਹੀ ਕੰਗਨਾ ਨੇ ਟਵੀਟ 'ਤੇ ਲਿਖਿਆ, 'ਮਨੀਕਰਨਿਕਾ ਫ਼ਿਲਮਜ਼ 'ਚ ਪਹਿਲੀ ਵਾਰ ਅਯੁਧਿਆ ਦਾ ਐਲਾਨ ਹੋਇਆ। ਇਹ ਮੇਰੇ ਲਈ ਇਕ ਇਮਾਰਤ ਨਹੀਂ ਰਾਮ ਮੰਦਰ ਹੀ ਹੈ, ਅੱਜ ਉੱਥੇ ਬਾਬਰ ਆਇਆ ਹੈ, ਅੱਜ ਇਤਿਹਾਸ ਫਿਰ ਖ਼ੁਦ ਨੂੰ ਦੁਹਰਾਏਗਾ, ਰਾਮ ਮੰਦਰ ਫਿਰ ਟੁੱਟੇਗਾ ਪਰ ਯਾਦ ਰੱਖ ਬਾਬਰ...ਇਹ ਮੰਦਰ ਫਿਰ ਬਣੇਗਾ ਇਹ ਮੰਦਰ ਫਿਰ ਬਣੇਗਾ, ਜੈ ਸ੍ਰੀ ਰਾਮ, ਜੈ ਸ੍ਰੀ ਰਾਮ, ਜੈ ਸ੍ਰੀ ਰਾਮ।
ਬੀਐਮਸੀ ਅਫ਼ਸਰਾਂ ਦਾ ਕਹਿਣਾ ਹੈ ਕਿ ਕੰਗਨਾ ਦੇ ਦਫ਼ਤਰ ਅੰਦਰ ਕਈ ਗ਼ੈਰ ਕਾਨੂੰਨੀ ਨਿਰਮਾਣ ਕੀਤੇ ਗਏ ਹਨ ਤੇ ਇਸ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਕੰਗਨਾ ਵਲੋਂ ਬੰਬੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਜਿਸ ਤੋਂ ਬਾਅਦ ਕੰਗਨਾ ਰਣੌਤ ਦੇ ਦਫ਼ਤਰ ਦੀ ਭੰਨਤੋੜ 'ਤੇ ਬੰਬੇ ਹਾਈ ਕੋਰਟ ਨੇ ਰੋਕ ਲਗਾ ਦਿਤੀ ਹੈ ਜਿਸ ਨਾਲ ਕੰਗਨਾ ਨੂੰ ਕੁੱਝ ਰਾਹਤ ਜ਼ਰੂਰੀ ਮਿਲੀ ਹੈ। ਰੋਕ ਮਗਰੋਂ ਬੀ. ਐਮ. ਸੀ. ਟੀਮ ਵਾਪਸ ਪਰਤ ਗਈ ਹੈ।   (ਪੀ.ਟੀ.ਆਈ)
 

ਕੰਗਨਾ ਦੇ ਦਫ਼ਤਰ ਦੀ ਭੰਨਤੋੜ ਕਰਦੇ ਹੋਏ ਬਾਂਬੇ ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀ। ਦੂਜੀ ਤਸਵੀਰ ਵਿਚ ਖਿਲਰਿਆ ਪਿਆ ਸਮਾਨ।