ਮੁੰਬਈ ਏਅਰਪੋਰਟ 'ਤੇ ਸ਼ਿਵਸੈਨਾ ਦੇ ਕਾਰਕੁਨਾਂ ਨੇ ਕੰਗਨਾ ਵਿਰੁਧ ਕੀਤੀ ਨਾਹਰੇਬਾਜ਼ੀ

ਏਜੰਸੀ

ਖ਼ਬਰਾਂ, ਪੰਜਾਬ

ਮੁੰਬਈ ਏਅਰਪੋਰਟ 'ਤੇ ਸ਼ਿਵਸੈਨਾ ਦੇ ਕਾਰਕੁਨਾਂ ਨੇ ਕੰਗਨਾ ਵਿਰੁਧ ਕੀਤੀ ਨਾਹਰੇਬਾਜ਼ੀ

image

image

image

image

ਮੁੰਬਈ, 9 ਸਤੰਬਰ : ਅਭਿਨੇਤਰੀ ਕੰਗਨਾ ਰਣੋਤ ਬੁਧਵਾਰ ਨੂੰ  ਦੁਪਹਿਰ 2.45 ਵਜੇ ਏਅਰਪੋਰਟ ਤੇ ਸ਼ਿਵਸੈਨਾ ਦੇ ਕਾਰਕੁਨਾਂ , ਰਿਪਬਲੀਕਨ ਪਾਰਟੀ ਆਫ਼ ਇੰਡੀਆ ਤੇ ਕਰਨੀ ਸੈਨਾ ਦੇ 200 ਤੋਂ ਵੱਧ ਕਾਰਕੁਨਾਂ ਦੇ ਭਾਰੀ ਵਿਰੋਧ ਤੇ ਨਾਹਰੇਬਾਜ਼ੀ ਵਿਚਕਾਰ ਮੁੰਬਈ ਪਹੁੰਚ ਗਈ। ਇਸ ਦੌਰਾਨ ਏਅਰਪੋਰਟ ਤੇ ਭਾਰੀ ਹੰਗਾਮੀ ਵੀ ਹੋਇਆ ਅਤੇ ਕੰਗਨਾ ਨੂੰ ਜਿਥੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਉਸ ਦੇ ਹਮਾਇਤੀ ਵੀ ਏਅਰਪੋਰਟ ਤੇ ਮੌਜੂਦ ਰਹੇ। ਕੰਗਨਾ ਨੂੰ ਵੀਆਈਪੀ ਗੇਟ ਦੀ ਬਜਾਏ ਦੂਜੇ ਗੇਟ ਤੋਂ ਬਾਹਰ ਲਿਜਾਇਆ ਗਿਆ। ਕੰਗਨਾ ਏਅਰਪੋਰਟ ਤੋਂ ਸਿੱਧਾ ਆਪਣੇ ਘਰ ਪਹੁੰਚੀ। ਇਸ ਸਮੇਂ ਕੰਗਨਾ ਦੀ ਰਖਿਆ ਲਈ  ਮੁੰਬਈ ਪੁਲਿਸ, ਫੀਲਡ ਮਾਰਸ਼ਲ, ਸੀਆਈਐਸਐਫ ਅਤੇ 24 ਤੋਂ ਵੱਧ ਮੁੰਬਈ ਪੁਲਿਸ ਮੁਲਾਜਮ ਵੀ ਤਾਇਨਾਤ ਕੀਤੇ ਗਏ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ। ਕੰਗਨਾ ਨੇ ਘਰ ਪਹੁੰਚਦਿਆਂ ਹੀ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਅੱਜ ਮੇਰਾ ਘਰ ਟੁਟਿਆ ਹੈ, ਕਲ ਤੁਹਾਡਾ ਹੰਕਾਰ ਵੀ ਟੁਟ ਜਾਵੇਗਾ। ਉਨ੍ਹਾਂ ਕਿਹਾ ਕਿ ਤੁਸੀ ਕਿ ਸੋਚਦੇ ਹੋ ਕਿ ਤੁਸੀਂ ਮੇਰਾ ਘਰ ਤੋੜ ਕੇ ਫ਼ਿਲਮ ਮਾਫ਼ੀਆ ਵਲੋਂ ਮੇਰੇ ਤੋਂ ਬਦਲਾ ਲੈ ਲਿਆ ਇਹ ਤਾਂ ਤੁਸੀਂ ਮੇਰੇ ਤੇ ਵੱਡੀ ਮਿਹਰ ਕੀਤੀ ਹੈ ਕਿਉਂਕਿ ਮੈਨੂੰ ਪਤਾ ਸੀ ਕਿ ਕਸ਼ਮੀਰੀ ਪੰਡਤਾਂ ਦਾ ਕੀ ਹੋਇਆ ਹੋਵੇਗਾ। ਇਹ ਅੱਜ ਮੈਨੂੰ ਅਹਿਸਾਸ ਵੀ ਹੋ ਗਿਆ ਹੈ। ਉਨ੍ਹਾਂ ਕਿਹਾ,''ਮੈਂ ਤੁਹਾਡੇ ਨਾਲ ਇਕ ਵਾਅਦਾ ਕਰਦੀ ਹਾਂ ਕਿ ਮੈਂ ਅਯੋਧਿਆ ਦੇ ਨਾਲ-2 ਕਸ਼ਮੀਰੀ ਪੰਡਤਾਂ 'ਤੇ ਵੀ ਇਕ ਫ਼ਿਲਮ ਬਣਾਵਾਂਗੀ ਤਾਂ ਜੋ ਅਪਣੇ ਦੇਸ਼ ਦੇ ਲੋਕਾਂ ਨੂੰ ਜਗਾ ਸਕਾਂ, ਠਾਕਰੇ ਦੀ ਮੇਰੇ ਤੇ ਬੇਰਹਿਮੀ ਤੇ ਦਹਿਸ਼ਤ ਜੋ ਮੇਰੇ ਨਾਲ ਵਾਪਰੀ ਹੈ, ਉਸ ਦੀ ਕੀ ਮਹੱਤਤਾ ਹੈ, ਜੈ ਹਿੰਦ, ਜੈ ਭਾਰਤ।''    (ਏਜੰਸੀ)