ਬਿ੍ਰਕਸ ਦੇਸ਼ਾਂ ਨੇ ਨਵੀਂ ਦਿੱਲੀ ਘੋਸ਼ਣਾ ਪੱਤਰ ਨੂੰ ਕੀਤਾ ਮਨਜ਼ੂਰ, ਅਤਿਵਾਦ ਵਿਰੁਧ ਜੰਗ ਤੇ ਸਹਿਮਤੀ

ਏਜੰਸੀ

ਖ਼ਬਰਾਂ, ਪੰਜਾਬ

ਬਿ੍ਰਕਸ ਦੇਸ਼ਾਂ ਨੇ ਨਵੀਂ ਦਿੱਲੀ ਘੋਸ਼ਣਾ ਪੱਤਰ ਨੂੰ ਕੀਤਾ ਮਨਜ਼ੂਰ, ਅਤਿਵਾਦ ਵਿਰੁਧ ਜੰਗ ਤੇ ਸਹਿਮਤੀ

image

ਨਵੀਂ ਦਿੱਲੀ, 9 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਅੱਜ ਬਿ੍ਰਕਸ ਦੇਸ਼ਾਂ ਦਾ ਸੰਮੇਲਨ ਹੋਇਆ। ਵਰਚੁਅਲ ਤਰੀਕੇ ਨਾਲ ਹੋਏ ਇਸ ਸੰਮੇਲਨ ਵਿੱ ਅਤਿਵਾਦ ’ਤੇ ਚਰਚਾ ਕੀਤੀ ਗਈ। ਬਿ੍ਰਕਸ ਦੇਸ਼ਾਂ ਨੇ ਨਵੀਂ ਦਿੱਲੀ ਘੋਸ਼ਣਾ ਪੱਤਰ ਨੂੰ ਮਨਜ਼ੂਰ ਕੀਤਾ। ਇਸ ਤੋਂ ਇਲਾਵਾ ਅਤਿਵਾਦ ਵਿਰੁਧ ਜੰਗ ’ਤੇ ਸਹਿਮਤੀ ਵੀ ਬਣੀ। ਕੁੱਝ ਮੀਡੀਆ ਰਿਪੋਰਟਾਂ ਦੀਆਂ ਮੰਨੀਏ ਤਾਂ ਇਸ ਸੰਮੇਲਨ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਫ਼ਗ਼ਾਨਿਸਤਾਨ ਦਾ ਮੁੱਦਾ ਚੁਕਿਆ। 
13ਵੇਂ ਬਿ੍ਰਕਸ ਸਿਖਰ ਸੰਮੇਲਨ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਇਸ ਸਾਲ ਭਾਰਤ ਉਦੋਂ ਬਿ੍ਰਕਸ ਦੀ ਪ੍ਰਧਾਨਗੀ ਕਰ ਰਿਹਾ ਹੈ, ਜਦੋਂ ਬਿ੍ਰਕਸ ਦਾ 15ਵਾਂ ਸਥਾਪਨਾ ਸਾਲ ਮਨਾਇਆ ਜਾ ਰਿਹਾ ਹੈ। ਬਿ੍ਰਕਸ (ਬ੍ਰਾਜੀਲ, ਰੂਸ, ਭਾਰਤ, ਚੀਨ ਅਤੇ ਦਖਣੀ ਅਫ਼ਰੀਕਾ) ਦੇਸ਼ ਹਰ ਸਾਲ ਸਿਖਰ ਸੰਮੇਲਨ ਆਯੋਜਤ ਕਰਦੇ ਹਨ ਅਤੇ ਇਸ ਦੇ ਮੈਂਬਰ ਦੇਸ਼ ਵਾਰੀ-ਵਾਰੀ ਇਸ ਦੀ ਪ੍ਰਧਾਨਗੀ ਸੰਭਾਲਦੇ ਹਨ। ਭਾਰਤ ਇਸ ਸਾਲ ਬਿ੍ਰਕਸ ਦਾ ਪ੍ਰਧਾਨ ਹੈ। ਇਸ ਬੈਠਕ ਵਿਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ, ਰੂਸ ਦੇ  ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਦਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਵੀ ਸ਼ਾਮਲ ਹੋਏ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਪੰਜ ਦੇਸ਼ਾਂ ਦੇ ਸਮੂਹ ਬਿ੍ਰਕਸ ਨੇ ਪਿਛਲੇ ਡੇਢ ਦਹਾਕਿਆਂ ਦੌਰਾਨ ਕਈ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਅਤੇ ਅੱਜ ਇਹ ਵਿਸ਼ਵ ਦੀ ਉੱਭਰਦੀਆਂ ਅਰਥਵਿਵਸਥਾਵਾਂ ਲਈ ਇਕ ਪ੍ਰਭਾਵਸ਼ਾਲੀ ਆਵਾਜ਼ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਇਹ ਗੱਲ ਡਿਜੀਟਲ ਮਾਧਿਅਮ ਰਾਹੀਂ ਬਿ੍ਰਕਸ ਦੇ ਸਾਲਾਨਾ ਸੰਮੇਲਨ ਦੀ ਪ੍ਰਧਾਨਗੀ ਕਰਦਿਆਂ ਕਹੀ। ਉਨ੍ਹਾਂ ਅਗਲੇ 15 ਸਾਲਾਂ ਵਿਚ ਇਸ ਸਮੂਹ ਨੂੰ ਹੋਰ ਪ੍ਰਭਾਵੀ ਬਣਾਉਣ ਨੂੰ ਯਕੀਨੀ ਕਰਨ ਲਈ ਸੱਦਾ ਦਿਤਾ। ਮੋਦੀ ਨੇ ਕਿਹਾ ਕਿ ਬਿ੍ਰਕਸ ਸੰਮੇਲਨ ਦੀ 15 ਵੀਂ ਵਰ੍ਹੇਗੰਢ ’ਤੇ ਇਸ ਪ੍ਰਭਾਵਸ਼ਾਲੀ ਸਮੂਹ ਦੀ ਪ੍ਰਧਾਨਗੀ ਕਰਨਾ ਭਾਰਤ ਲਈ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਭਾਰਤ ਦੀ ਪ੍ਰਧਾਨਗੀ ਦੌਰਾਨ ਸਾਰੇ ਮੈਂਬਰ ਦੇਸ਼ਾਂ ਵਲੋਂ ਦਿਤੇ ਗਏ ਸਹਿਯੋਗ ਲਈ ਧਨਵਾਦ ਪ੍ਰਗਟ ਕੀਤਾ ਅਤੇ ਮੀਟਿੰਗ ਦੇ ਏਜੰਡੇ ’ਤੇ ਸਹਿਮਤੀ ਬਣਾਉਣ ਦੀ ਅਪੀਲ ਵੀ ਕੀਤੀ। (ਏਜੰਸੀ)