ਸੰਗਰੂਰ 'ਚ ਵਾਪਰਿਆ ਦਰਦਨਾਕ ਹਾਦਸਾ, ਕੰਮ ਕਰ ਰਹੇ ਦੋ ਮਜ਼ਦੂਰਾਂ ਨੂੰ ਲੱਗਿਆ ਕਰੰਟ, ਇਕ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਮਜ਼ਦੂਰ ਗੰਭੀਰ ਰੂਪ ਵਿਚ ਜ਼ਖਮੀ

Two workers electrocuted

 

ਸੰਗਰੂਰ: ਸ਼ਹਿਰ ਦੇ ਲਹਿਰਾਗਾਗਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ( Tragic accident in Sangrur) ਗਿਆ। ਇੱਥੇ ਨਿਰਮਾਣ ਕਾਰਜ ਵਿੱਚ ਕੰਮ ਕਰ ਰਹੇ 2 ਮਜ਼ਦੂਰ  ਨੂੰ ਲਿਫਟ ਦੀਆਂ ਤਾਰਾਂ ਕ੍ਰੇਕ ਹੋਣ ਨਾਲ ਬਿਜਲੀ ਦਾ (Two workers electrocuted) ਕਰੰਟ ਲੱਗ ਗਿਆ।

 

 ਹੋਰ ਵੀ ਪੜ੍ਹੋ: ਸੀਨੀਅਰ ਭਾਜਪਾ ਆਗੂ ਦੀ ਸ਼ੱਕੀ ਹਾਲਤ 'ਚ ਮਿਲੀ ਲਾਸ਼

 

ਇਸ ਹਾਦਸੇ 'ਚ ਇਕ ਮਜ਼ਦੂਰ ਦੀ ਮੌਕੇ' ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਫਿਲਹਾਲ ਜ਼ਖਮੀ ਮਜ਼ਦੂਰ (Two workers electrocuted) ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

 

 

 ਜਾਣਕਾਰੀ ਦਿੰਦੇ ਹੋਏ ਇਕ ਮਜ਼ਦੂਰ ਨੇ ਦੱਸਿਆ ਕਿ ਉਹ ਇੱਥੇ 3 ਨਵੇਂ ਘਰ ਬਣਾ ਰਿਹਾ ਹਨ। ਛੱਤ 'ਤੇ ਮਿੱਟੀ ਪਾਉਣ ਲਈ ਉਹ ਲਿਫਟ ਦੀ ਵਰਤੋਂ ਕਰ ਰਹੇ ਸਨ।ਉਸੇ ਸਮੇਂ ਲਿਫਟ ਦੀ ਤਾਰ ਕ੍ਰੇਕ ਹੋਣ ਕਾਰਨ ਬਿਜਲੀ ਦਾ (Two workers electrocuted) ਝਟਕਾ ਲੱਗਿਆ, ਜਿਸ ਕਾਰਨ ਇੱਕ ਦੀ ਮੌਤ ਹੋ ਗਈ। ਦੂਜਾ ਗੰਭੀਰ ਜ਼ਖਮੀ ਹੋ ਗਿਆ।

 

 

ਮ੍ਰਿਤਕ ਮਜ਼ਦੂਰ ਦੀ ਪਛਾਣ ਸੁਖਜਿੰਦਰ ਸਿੰਘ ਵਜੋਂ ਹੋਈ ਹੈ। ਸੁਖਜਿੰਦਰ ਦੇ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 ਹੋਰ ਵੀ ਪੜ੍ਹੋ: ਹੁਣ ਲਾਹੌਲ ਵਿੱਚ ਐਂਟਰੀ ਲਈ ਸੈਲਾਨੀਆਂ ਨੂੰ ਦੇਣਾ ਪਵੇਗਾ ਟੈਕਸ, ਪ੍ਰਸ਼ਾਸਨ ਨੇ ਸਥਾਪਿਤ ਕੀਤੇ ਬੈਰੀਅਰ