ਸਿਆਸੀ ਦਲ ਕਿਸਾਨਾਂ ਦੀ ਮੰਗ ਮੰਨ ਲੈਣਗੇ ਕਿ ਚੋਣਾਂਦੇਐਲਾਨਤੋਂਪਹਿਲਾਂਕੋਈਪਾਰਟੀਚੋਣਮੁਹਿੰਮਸ਼ੁਰੂਨਾਕਰੇ?

ਏਜੰਸੀ

ਖ਼ਬਰਾਂ, ਪੰਜਾਬ

ਸਿਆਸੀ ਦਲ ਕਿਸਾਨਾਂ ਦੀ ਮੰਗ ਮੰਨ ਲੈਣਗੇ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਕੋਈ ਪਾਰਟੀ ਚੋਣ ਮੁਹਿੰਮ ਸ਼ੁਰੂ ਨਾ ਕਰੇ?

image


ਚੰਡੀਗੜ੍ਹ ਵਿਚ 32 ਕਿਸਾਨ ਜਥੇਬੰਦੀਆਂ ਨੇ ਬੁਲਾਈ ਹੈ ਇਹ ਮੀਟਿੰਗ

ਚੰਡੀਗੜ੍ਹ, 9 ਸਤੰਬਰ (ਗੁਰਉਪਦੇਸ਼ ਭੁੱਲਰ): ਲੰਮੇ ਸਮੇਂ ਤੋਂ ਚਲ ਰਹੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ ਵੱਖ ਵੱਖ ਪ੍ਰਮੁੱਖ ਸਿਆਸੀ ਦਲਾਂ ਦੇ ਵੱਡੇ ਆਗੂ ਪਹਿਲੀ ਵਾਰੀ ਗੱਲਬਾਤ ਲਈ 10 ਸਤੰਬਰ ਨੂੰ  ਕਿਸਾਨ ਆਗੂਆਂ ਦੇ ਸਿੱਧੇ ਰੂਬਰੂ ਹੋ ਰਹੇ ਹਨ | ਇਹ ਗੱਲਬਾਤ ਸਿਆਸੀ ਦਲਾਂ ਵਲੋਂ ਸਮੇਂ ਤੋਂ ਪਹਿਲਾਂ ਹੀ ਚੋਣ ਮੁਹਿੰਮ ਵਿੱਢੇ ਜਾਣ ਕਾਰਨ ਕਿਸਾਨਾਂ ਨਾਲ ਪੈਦਾ ਹੋ ਰਹੇ ਟਕਰਾਅ ਦੇ ਸੰਦਰਭ ਵਿਚ ਹੋ ਰਹੀ ਹੈ | 
ਮੋਗਾ ਵਿਚ ਸੁਖਬੀਰ ਬਾਦਲ ਦੀ ਰੈਲੀ ਦੌਰਾਨ ਅਕਾਲੀਆਂ ਤੇ ਕਿਸਾਨਾਂ ਵਿਚ ਟਕਰਾਅ ਦੇ ਚਲਦੇ ਹੋਏ ਸਖ਼ਤ ਲਾਠੀਚਾਰਜ ਬਾਅਦ ਅਕਾਲੀ ਦਲ ਨੇ ਅਪਣੇ ਪ੍ਰੋਗਰਾਮ ਇਕ ਹਫ਼ਤੇ ਲਈ ਮੁਲਤਵੀ ਕਰ ਕੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਨੂੰ  ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਪੱਤਰ ਲਿਖਿਆ ਗਿਆ ਸੀ | ਇਸ ਪੱਤਰ 'ਤੇ ਵਿਚਾਰ ਤੋਂ ਬਾਅਦ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ 10 ਸਤੰਬਰ ਨੂੰ  ਸਿਆਸੀ ਦਲਾਂ ਦੇ ਆਗੂਆਂ ਨੂੰ  ਅਪਣਾ ਪੱਖ ਰੱਖਣ ਲਈ ਸੱਦਿਆ ਹੈ | ਇਹ ਇਕ ਤਰ੍ਹਾਂ ਦੀ ਕਿਸਾਨ ਆਗੂਆਂ ਦੀ ਕਚਹਿਰੀ ਹੋਵੇਗੀ ਜਿਸ ਵਿਚ 32 ਕਿਸਾਨ ਆਗੂ ਸ਼ਾਮਲ ਹੋਣਗੇ | ਪ੍ਰਮੱੁਖ ਸਿਆਸੀ ਦਲਾਂ ਨੂੰ  ਪੱਤਰ ਭੇਜ ਕੇ ਕਿਸਾਨ ਜਥੇਬੰਦੀਆਂ ਨੇ 5-5 ਪ੍ਰਮੁੱਖ ਆਗੂਆਂ ਦੇ ਵਫ਼ਦ ਭੇਜਣ ਲਈ ਕਿਹਾ ਹੈ | ਕਿਸਾਨ ਜਥੇਬੰਦੀਆਂ ਦਾ ਮੰਨਣਾ ਹੈ ਕਿ ਚੋਣਾਂ ਵਿਚ ਹਾਲੇ ਸਮਾਂ ਪਿਆ ਹੈ ਅਤੇ ਚੋਣ ਮੁਹਿੰਮ ਚੋਣਾਂ ਦੇ ਐਲਾਨ ਬਾਅਦ ਹੀ ਸ਼ੁਰੂ ਹੋਣੀ ਚਾਹੀਦੀ ਹੈ | ਹੁਣੇ ਚੋਣ ਮੁਹਿੰਮ ਸ਼ੁਰੂ ਕਰਨ ਨਾਲ ਪਿੰਡਾਂ ਵਿਚ ਧੜੇਬੰਦੀਆਂ ਪੈਦਾ ਹੋਣ ਕਰ ਕੇ ਕਿਸਾਨ ਮੋਰਚੇ ਨੂੰ  ਨੁਕਸਾਨ ਹੋ ਸਕਦਾ ਹੈ | ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ 10 ਸਤੰਬਰ ਨੂੰ  ਸਿਆਸੀ ਦਲਾਂ ਨਾਲ ਗੱਲਬਾਤ
 ਵਿਚ ਉਨ੍ਹਾਂ ਦਾ ਪੱਖ ਸੁਣ ਕੇ ਕਿਸਾਨ ਜਥੇਬੰਦੀਆਂ ਅਪਣਾ ਅੰਤਮ ਫ਼ੈਸਲਾ ਸੁਣਾਉਣਗੀਆਂ | ਪ੍ਰਮੁੱਖ ਵਿਰੋਧੀ ਦਲਾ ਸ਼ੋ੍ਰਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਤਾਂ ਇਸ ਗੱਲਬਾਤ ਵਿਚ ਹਿੱਸਾ ਲੈਣ ਦੀ ਹਾਮੀ ਭਰ ਦਿਤੀ ਹੈ ਪਰ ਹਾਲੇ ਕਾਂਗਰਸ ਵਲੋਂ ਇਸ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਨਹੀਂ ਹੋਈ | ਕਿਸਾਨ ਜਥੇਬੰਦੀਆਂ ਨੇ ਤਾਂ ਸੱਭ ਮਾਨਤਾ ਪ੍ਰਾਪਤ ਸਿਆਸੀ ਦਲਾਂ ਨੂੰ  ਗੱਲਬਾਤ ਲਈ ਆਉਣ ਦਾ ਸੱਦਾ ਦਿਤਾ ਹੈ |