ਲੁਧਿਆਣਾ ਪੁਲਿਸ ਨੇ ਫੜਿਆ ਸੋਨਾ ਤਸਕਰ ਗਿਰੋਹ, ਦੁਬਈ ਤੋਂ ਯਾਤਰੀਆਂ ਰਾਹੀਂ ਮੰਗਵਾਉਂਦਾ ਸੀ ਸੋਨੇ ਦੀ ਪੇਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਦਲੇ ਵਿਚ ਦਿੰਦੇ ਸਨ 20 ਹਜ਼ਾਰ ਰੁਪਏ

photo

 

ਲੁਧਿਆਣਾ: ਲੁਧਿਆਣਾ ਪੁਲਿਸ ਨੇ ਅੰਤਰਰਾਸ਼ਟਰੀ ਸੋਨਾ ਤਸਕਰੀ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗਰੋਹ ਦਾ ਮਾਸਟਰ ਮਾਈਂਡ ਦੁਬਈ ਵਿੱਚ ਬੈਠਾ ਹੈ। ਉਹ ਦੁਬਈ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਸੋਨੇ ਦੀ ਪੇਸਟ ਫੜਾਉਂਦਾ ਸੀ। ਭਾਰਤ 'ਚ ਤਸਕਰਾਂ ਦੀ ਪਛਾਣ ਕਰਕੇ ਉਨ੍ਹਾਂ ਤੋਂ ਖੇਪ ਲੈ ਕੇ ਉਨ੍ਹਾਂ ਨੂੰ 20,000 ਰੁਪਏ ਦੇ ਦਿੰਦੇ ਸਨ।

ਇਹ ਵੀ ਪੜ੍ਹੋ: PSPCL ਵੱਲੋਂ 9 ਸਤੰਬਰ ਨੂੰ ਰਿਕਾਰਡ 3427 ਲੱਖ ਯੂਨਿਟ ਬਿਜਲੀ ਦੀ ਸਪਲਾਈ- ਹਰਭਜਨ ਸਿੰਘ ਈ.ਟੀ.ਓ  

ਸੀਆਈਏ-2 ਦੇ ਇੰਚਾਰਜ ਬੇਅੰਤ ਜੁਨੇਜਾ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਇਸ ਗਰੋਹ ਵਿੱਚ ਸ਼ਾਮਲ ਆਜ਼ਾਦ ਸਿੰਘ ਅਤੇ ਆਸ਼ੂ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਮੁਖਬਰ ਨੇ ਸੂਚਨਾ ਦਿਤੀ ਸੀ ਕਿ ਦੋ ਵਿਅਕਤੀ ਅੰਮਿ੍ਤਸਰ ਤੋਂ ਸੋਨੇ ਦੀ ਖੇਪ ਲੈ ਕੇ ਮਹਾਨਗਰ 'ਚ ਆਏ ਹਨ | ਉਹ ਗ੍ਰੀਨ ਲੈਂਡ ਸਕੂਲ ਨੇੜੇ ਖੜ੍ਹੇ ਕਿਸੇ ਦੀ ਉਡੀਕ ਕਰ ਰਹੇ ਹਨ। ਮੁਲਜ਼ਮਾਂ ਕੋਲ ਨਾਜਾਇਜ਼ ਹਥਿਆਰ ਵੀ ਹਨ। ਸੂਚਨਾ 'ਤੇ ਟੀਮ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ 

ਫੜੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਅੰਮ੍ਰਿਤਸਰ ਵਿੱਚ ਕਿਰਾਏ ਦੇ ਕਮਰੇ ਵਿੱਚ ਰੱਖੀ 230 ਗ੍ਰਾਮ ਸੋਨੇ ਦੀ ਪੇਸਟ ਵੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮ ਪੁਨੀਤ ਸਿੰਘ ਉਰਫ਼ ਗੁਰੂ ਉਰਫ਼ ਪੰਕਜ (ਆਜ਼ਾਦ ਦਾ ਜੀਜਾ) ਅਤੇ ਪਰਵਿੰਦਰ ਸਿੰਘ ਵਾਸੀ ਮੇਹਰਬਾਨ ਦੀ ਗ੍ਰਿਫ਼ਤਾਰੀ ਬਾਕੀ ਹੈ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਤਸਕਰ ਦੁਬਈ ਤੋਂ ਭਾਰਤ ਵਿੱਚ ਸੋਨੇ ਦੀ ਪੇਸਟ ਦੀ ਤਸਕਰੀ ਕਰਨ ਵਾਲੇ ਮੁਸਾਫ਼ਰਾਂ ਨੂੰ ਇੱਕ ਗੇੜੇ ਲਈ 20,000 ਰੁਪਏ ਅਦਾ ਕਰਦੇ ਸਨ। ਇਹ ਮੁਲਜ਼ਮ ਬੈਗ ਵਿਚ ਪੇਸਟ ਲੈ ਕੇ ਆਉਂਦੇ ਸਨ। ਪੇਸਟ ਹੋਣ ਕਾਰਨ ਇਹ ਮੈਟਲ ਡਿਟੈਕਟਰ ਵਿੱਚ ਨਹੀਂ ਫੜੇ ਜਾਂਦੇ ਸਨ।

ਸੋਨੇ ਦੇ ਤਸਕਰ ਹੁਣ ਤੱਕ ਭਾਰਤ ਅਤੇ ਦੁਬਈ ਦੇ ਕਰੀਬ 50 ਦੌਰੇ ਕਰ ਚੁੱਕੇ ਹਨ। ਪੁਨੀਤ ਉਰਫ ਗੋਰੂ ਇਸ ਗਿਰੋਹ ਦਾ ਮਾਸਟਰਮਾਈਂਡ ਹੈ ਜੋ ਦੁਬਈ ਤੋਂ ਸੋਨੇ ਦੀ ਤਸਕਰੀ ਲਈ ਅਜਿਹੇ ਲੋਕਾਂ ਨੂੰ ਚੁਣਦਾ ਸੀ ਜੋ ਬੇਕਸੂਰ ਦਿਖਾਈ ਦਿੰਦੇ ਸਨ ਅਤੇ ਉਨ੍ਹਾਂ 'ਤੇ ਕੋਈ ਸ਼ੱਕ ਨਹੀਂ ਕਰ ਸਕਦਾ।