Punjab News: ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਚੜ੍ਹਿਆ ਪੁਲਿਸ ਅੜਿੱਕੇ

ਏਜੰਸੀ

ਖ਼ਬਰਾਂ, ਪੰਜਾਬ

Punjab News: 1 ਕਿਲੋ ਹੈਰੋਇਨ ਤੇ 4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

A drug smuggler along with heroin worth crores of rupees was intercepted by the police

 

Punjab News: ਪੰਜਾਬ ਦੇ ਜਲੰਧਰ ਵਿਚ ਪੌਸ਼ ਏਰੀਆ ਗ੍ਰੀਨ ਪਾਰਕ ਵਿਚ ਜਲੰਧਰ ਸਿਟੀ ਪੁਲਿਸ ਦੀ ਸੀਆਈਏ ਸਟਾਫ ਦੀ ਟੀਮ ਨੇ ਇੱਕ ਕਿੱਲੋ ਹੈਰੋਇਨ ਅਤੇ ਕਰੀਬ 4 ਲੱਖ ਰੁਪਏ ਡਰੱਗਸ ਮਨੀ ਦੇ ਨਾਲ ਨਸ਼ਾ ਤਸਕਰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਆਰੋਪੀ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਭੰਗੋਵਾਲਾ ਦੇ ਰਹਿਣ ਵਾਲੇ ਛਿੰਦਾ ਸਿੰਘ ਪੁੱਤਰ ਬੋਹੜ ਸਿੰਘ ਦੇ ਰੂਪ ਵਿਚ ਹੋਈ ਹੈ।

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 21 (ਸੀ), 61/85 ਤਹਿਤ ਕੇਸ ਦਰਜ ਕਰ ਲਿਆ ਹੈ। ਸਿਟੀ ਪੁਲਿਸ ਦੇ ਸੀਆਈਏ ਸਟਾਫ਼ ਦੀ ਟੀਮ ਪੁੱਛਗਿੱਛ ਕਰ ਰਹੀ ਹੈ ਕਿ ਮੁਲਜ਼ਮਾਂ ਨੇ ਹੈਰੋਇਨ ਕਿੱਥੋਂ ਪ੍ਰਾਪਤ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ 'ਤੇ ਮੁਲਜ਼ਮ ਛਿੰਦਾ ਸਿੰਘ ਦੀ ਹਰਕਤ ਦੇਖੀ ਗਈ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਜਾਲ ਵਿਛਾ ਕੇ ਛਾਪੇਮਾਰੀ ਕੀਤੀ। ਜਦੋਂ ਪੁਲਿਸ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ ਇੱਕ ਕਿੱਲੋ ਹੈਰੋਇਨ ਬਰਾਮਦ ਹੋਈ ਅਤੇ ਚਾਰ ਲੱਖ ਦੀ ਨਕਦੀ ਵੀ ਬਰਾਮਦ ਹੋਈ।

ਪੁਲਿਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਸੀਆਈਏ ਸਟਾਫ਼ ਦੀ ਟੀਮ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 6 (ਮਾਡਲ ਟਾਊਨ) ਵਿੱਚ ਕੇਸ ਦਰਜ ਕਰ ਲਿਆ। ਤਾਂ ਜੋ ਪਤਾ ਲੱਗ ਸਕੇ ਕਿ ਉਕਤ ਮੁਲਜ਼ਮ ਹੁਣ ਤੱਕ ਕਿੰਨੀ ਹੈਰੋਇਨ ਵੇਚ ਚੁੱਕਾ ਹੈ ਅਤੇ ਕਿੱਥੇ ਸਪਲਾਈ ਕਰਦਾ ਸੀ।