Punjab News: ਖੇਤੀ ਲਈ 24 ਘੰਟੇ ਬਿਜਲੀ ਲੈਣ ਵਾਲੇ ਕਿਸਾਨਾਂ ’ਤੇ ਕੱਸਿਆ ਜਾਵੇਗਾ ਸ਼ਿਕੰਜਾ: ਸਰਕਾਰ ਨੇ 9 ਹਜ਼ਾਰ ਕਿਸਾਨਾਂ ਦਾ ਕੱਢਿਆ ਰਿਕਾਰਡ
Punjab News: ਰਸੂਖ਼ਵਾਨ ਕਿਸਾਨ 24-24 ਘੰਟੇ ਬਿਜਲੀ ਲੈ ਕੇ ਵੇਚਦੇ ਹਨ ਪਾਣੀ
Punjab News: ਪੰਜਾਬ ਸਰਕਾਰ ਵੱਲੋਂ ਖੇਤੀ ਲਈ 24 ਘੰਟੇ ਬਿਜਲੀ ਲੈਣ ਵਾਲੇ ਕਿਸਾਨਾਂ ’ਤੇ ਕੱਸਿਆ ਸ਼ਿਕੰਜਾ ਜਾਵੇਗਾ। ਪੰਜਾਬ ਸਰਕਾਰ ਨੇ 9 ਹਜ਼ਾਰ ਅਜਿਹੇ ਰਸੂਖ਼ਵਾਨ ਕਿਸਾਨਾਂ ਦਾ ਰਿਕਾਰਡ ਕੱਢਿਆ ਹੈ, ਜਿਨ੍ਹਾਂ ਦੀਆਂ ਮੋਟਰਾਂ 24-24 ਘੰਟੇ ਚੱਲਦੀਆਂ ਹਨ। ਇਸ ਦੇ ਮੱਦੇਨਜ਼ਰ ਇਨ੍ਹਾਂ ਕਿਸਾਨਾਂ 'ਤੇ ਹੁਣ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਬਕਾਇਦਾ ਪਾਵਰਕਾਮ ਵਿਭਾਗ ਨੂੰ ਵੀ ਇਸ ਬਾਰੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਇਨ੍ਹਾਂ ਕਿਸਾਨਾਂ 'ਤੇ ਕਾਰਵਾਈ ਦੀ ਤਿਆਰੀ ਕੀਤੀ ਜਾਵੇ।
ਦੱਸਣਯੋਗ ਹੈ ਕਿ ਸੂਬੇ 'ਚ ਇਹ ਕਿਸਾਨ ਬਿਜਲੀ 'ਤੇ ਦਿਨ-ਰਾਤ ਮੁਫਤ ਮੋਟਰਾਂ ਚਲਾਉਂਦੇ ਅਤੇ ਪਾਣੀ ਵੇਚਦੇ ਹਨ, ਜਦੋਂ ਕਿ ਬਾਕੀ ਕਿਸਾਨਾਂ ਨੂੰ ਸਿਰਫ 8 ਘੰਟੇ ਬਿਜਲੀ ਮਿਲਦੀ ਹੈ। ਇਹ ਵਿਤਕਰਾ ਖ਼ਤਮ ਕਰਨ ਲਈ ਹੀ ਸਰਕਾਰ ਵੱਲੋਂ ਉਕਤ ਫ਼ੈਸਲਾ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ 'ਚ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਹੈ ਪਰ ਜਿਨ੍ਹਾਂ 9 ਹਜ਼ਾਰ ਕਿਸਾਨਾਂ ਦਾ ਪਾਵਰਕਾਮ ਨੇ ਰਿਕਾਰਡ ਕੱਢਿਆ ਹੈ, ਉਨ੍ਹਾਂ ਵਲੋਂ 24 ਘੰਟੇ ਆਪਣੀਆਂ ਮੋਟਰਾਂ ਚਲਾਈਆਂ ਜਾਂਦੀਆਂ ਹਨ।
ਹੁਣ ਪੰਜਾਬ ਸਰਕਾਰ ਵੱਲੋਂ ਜਾਂ ਤਾਂ ਉਕਤ ਕਿਸਾਨਾਂ ਤੋਂ ਬਣਦੇ ਪੈਸੇ ਵਸੂਲੇ ਜਾਣਗੇ ਜਾਂ ਫਿਰ ਇਨ੍ਹਾਂ ਕਿਸਾਨਾਂ ਨੂੰ ਵੀ ਸਿਰਫ 8 ਘੰਟੇ ਬਿਜਲੀ ਦਿੱਤੀ ਜਾਵੇਗੀ। ਪੰਜਾਬ ਚ ਕਈ ਜ਼ਿਲ੍ਹਿਆਂ ਚ ਅਜਿਹੇ ਕਿਸਾਨ ਹਨ ਜਿਹੜੇ 24 ਘੰਟੇ ਬਿਜਲੀ ਦਾ ਲਾਹਾ ਲੈ ਰਹੇ ਹਨ ਅਤੇ ਲਗਾਤਾਰ ਮੋਟਰਾਂ ਚਲਾ ਰਹੇ ਹਨ, ਜਿਸ ਕਾਰਨ ਅਜਿਹੇ ਕਿਸਾਨਾਂ ਖ਼ਿਲਾਫ਼ ਹੁਣ ਕਾਰਵਾਈ ਕੀਤੀ ਜਾਵੇਗੀ।