ਚੰਡੀਗੜ : ਚੰਡੀਗੜ੍ਹ ਨੇ ਸਵੱਛ ਹਵਾ ਸਰਵੇਖਣ 2025 ਵਿਚ 8ਵਾਂ ਸਥਾਨ ਹਾਸਲ ਕੀਤਾ ਹੈ। ਸਵੱਛ ਹਵਾ ਸਰਵੇਖਣ ਹਰ ਸਾਲ ਵਾਤਾਵਰਣ, ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਵਲੋਂ ਰਾਸ਼ਟਰੀ ਸਵੱਛ ਵਾਯੂ ਕਾਰਜਕ੍ਰਮ ਤਹਿਤ ਕਰਵਾਇਆ ਜਾਂਦਾ ਹੈ। ਇਸ ਸਰਵੇਖਣ ਵਿਚ ਸ਼ਹਿਰਾਂ ਦੀ ਰੈਂਕਿੰਗ ਉਹਨਾਂ ਦੇ ਵਾਯੂ ਗੁਣਵੱਤਾ ਸੁਧਾਰ ਲਈ ਕੀਤੀਆਂ ਲਗਾਤਾਰ ਕੋਸ਼ਿਸ਼ਾਂ ਅਤੇ ਪ੍ਰਗਤੀ ਦੇ ਆਧਾਰ ’ਤੇ ਹੁੰਦੀ ਹੈ।
ਚੰਡੀਗੜ੍ਹ ਦੀ ਇਹ ਉਪਲਬਧੀ ਸਥਾਈ ਸ਼ਹਿਰੀ ਵਿਕਾਸ, ਸਰਗਰਮ ਵਾਯੂ ਪ੍ਰਬੰਧਨ ਰਣਨੀਤੀਆਂ ਅਤੇ ਨਾਗਰਿਕ ਸਹਿਭਾਗਤਾ ਦਾ ਸਪਸ਼ਟ ਨਤੀਜਾ ਹੈ। ਚੰਡੀਗੜ੍ਹ ਨਗਰ ਨਿਗਮ, ਟ੍ਰੈਫ਼ਿਕ ਪੁਲਿਸ, ਆਵਾਜਾਈ ਵਿਭਾਗ ਅਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਸਾਂਝੇ ਯਤਨਾਂ ਨੇ ਇਸ ਪ੍ਰਾਪਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਾਤਾਵਰਨ ਵਿਭਾਗ ਕਮ ਸਕੱਤਰ ਸੀਪੀਸੀਸੀ ਸੌਰਭ ਕੁਮਾਰ ਨੇ ਕਿਹਾ ਕਿ ਇਹ ਪ੍ਰਾਪਤੀ ਚੰਡੀਗੜ੍ਹ ਦੀ ਆਪਣੇ ਨਿਵਾਸੀਆਂ ਲਈ ਸਵੱਛ ਹਵਾ ਸੁਨਿਸ਼ਚਿਤ ਕਰਨ ਦੀ ਪੱਕੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਨਗਰ ਨਿਗਮ ਠੋਸ ਕੂੜਾ ਪ੍ਰਬੰਧਨ, ਸੜਕ ਧੂੜ ਕੰਟਰੋਲ, ਨਿਰਮਾਣ ਅਤੇ ਢਾਹ-ਫੋੜ ਕੂੜਾ ਪ੍ਰਬੰਧਨ, ਵਾਹਨ ਉਤਸਰਜਨ ਕੰਟਰੋਲ, ਉਦਯੋਗਿਕ ਉਤਸਰਜਨ ਦੀ ਨਿਗਰਾਨੀ ਨੂੰ ਦਰਸਾਉਂਦੀ ਹੈ।