Khanauri Khurd News: ਖਨੌਰੀ ਖੁਰਦ ਦਾ ਨੌਜਵਾਨ ਫ਼ੌਜ ਵਿਚ ਬਣਿਆ ਲੈਫ਼ਟੀਨੈਂਟ
ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨੌਰੀ ਖੁਰਦ ਨਾਲ ਸਬੰਧਿਤ ਹੈ ਨੌਜਵਾਨ
Tanveer Singh Sandhu is a Lieutenant in the Indian Army.: ਨਜ਼ਦੀਕੀ ਪਿੰਡ ਖਨੌਰੀ ਖ਼ੁਰਦ ਦਾ ਇਕ ਨੌਜਵਾਨ ਸਿੱਧੇ ਤੌਰ ’ਤੇ ਭਾਰਤੀ ਫ਼ੌਜ ਵਿਚ ਲੈਫ਼ਟੀਨੈਂਟ ਭਰਤੀ ਹੋਇਆ ਹੈ। ਲੈਫ਼ਟੀਨੈਂਟ ਵਜੋਂ ਭਰਤੀ ਹੋਣ ਵਾਲੇ ਨੌਜਵਾਨ ਤਨਵੀਰ ਸਿੰਘ ਸੰਧੂ ਦੇ ਪਿਤਾ ਤੇਜਿੰਦਰ ਸਿੰਘ ਸੰਧੂ ਅਤੇ ਮਾਤਾ ਸੁਖਦੇਵ ਕੌਰ, ਭੈਣ ਗੁਨਿਤਇੰਦਰ ਕੌਰ ਨੇ ਦਸਿਆ ਕਿ ਸਾਡਾ ਪਰਵਾਰ ਪਹਿਲਾਂ ਤੋਂ ਹੀ ਫ਼ੌਜ ਵਿਚ ਸੇਵਾ ਕਰਨ ਦਾ ਜਜ਼ਬਾ ਰੱਖਦਾ ਹੈ।
ਪਿਤਾ ਨੇ ਵੀ ਫ਼ੌਜ ਵਿਚ ਇਕ ਅਧਿਕਾਰੀ ਵਜੋਂ ਸਨਮਾਨ ਨਾਲ ਸੇਵਾ ਨਿਭਾਈ ਹੈ। ਜਿਸ ਦੇ ਚੱਲਦਿਆਂ ਸਾਡੇ ਪੁੱਤਰ ਨੇ ਉਸ ਨੂੰ ਅੱਗੇ ਵਧਾਉਂਦਿਆਂ ਇਲੈਕਟਰੀਕਲ ਅਤੇ ਇਲੈਕਟਰੋਨਿਕਸ ਇੰਜੀਨੀਅਰ ਵਿਚ ਡਿਪਲੋਮਾ ਹਾਸਲ ਕਰਨ ਤੋਂ ਬਾਅਦ ਗ੍ਰੈਜੂਏਟ ਲੈਫ਼ਟੀਨੈਂਟ ਦੇ ਅਪਣੇ ਅਕਾਦਮਿਕ ਅਤੇ ਨਿਜੀ ਜੀਵਨ ਦੌਰਾਨ ਅਸਾਧਾਰਨ ਸਮਰਥਨ ਦਿਖਾਇਆ ਹੈ।
ਤਰਨਬੀਰ ਸਿੰਘ ਸੰਧੂ ਦੇ ਪਿਤਾ ਤੇਜਿੰਦਰ ਸਿੰਘ ਸੰਧੂ ਨੇ ਦਸਿਆ ਕਿ ਸਾਡਾ ਇਕ ਸੁਪਨਾ ਪੂਰਾ ਹੋਇਆ ਹੈ ਉਸਨੇ ਨਾ ਸਿਰਫ਼ ਅਪਣਾ ਟੀਚਾ ਪੂਰਾ ਕੀਤਾ ਬਲਕਿ ਸਾਡੇ ਪਰਵਾਰ ਦੀ ਦੇਸ਼ ਸੇਵਾ ਦੀ ਵਿਰਾਸਤ ਨੂੰ ਅੱਗੇ ਵਧਾਇਆ ਹੈ ਜਿਸ ਤੇ ਪੂਰਾ ਪਿੰਡ ਅਤੇ ਇਲਾਕਾ ਮਾਣ ਕਰ ਰਿਹਾ ਹੈ। ਇਸ ਸਬੰਧੀ ਅੱਜ ਗੁਰੂਘਰ ਖਨੌਰੀ ਖੁਰਦ ਵਿਖੇ ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਅਰਦਾਸ ਕੀਤੀ ਅਤੇ ਪਰਵਾਰ ਨੂੰ ਵਧਾਈਆਂ ਦਿਤੀਆਂ।
ਖਨੌਰੀ ਤੋਂ ਸਤਨਾਮ ਸਿੰਘ ਕੰਬੋਜ ਦੀ ਰਿਪੋਰਟ
(For more news apart from “Tanveer Singh Sandhu is a Lieutenant in the Indian Army,” stay tuned to Rozana Spokesman.)