ਪੰਜਾਬੀ ਯੂਨੀਵਰਸਿਟੀ ਬਣੀ ਜੰਗ ਦਾ ਅਖਾੜਾ, 5 ਵਿਦਿਆਰਥੀ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵਿਚਕਾਰ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ..........

Punjabi University

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵਿਚਕਾਰ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਆਏ ਦਿਨ ਹਿੰਸਕ ਰੂਪ ਧਾਰਨ ਕਰ ਇਕ ਨਵਾਂ ਹੀ ਮੋੜ ਲੈ ਲੈਂਦਾ ਹੈ | ਬੀਤੇ ਕਈ ਦਿਨਾਂ ਤੋਂ ਵਿਦਿਆਰਥੀਆਂ ਵਿਚਾਲੇ ਚੱਲ ਰਿਹਾ ਵਿਵਾਦ ਇਕ ਵਾਰ ਫੇਰ ਵੱਧ ਗਿਆ ਅਤੇ ਪੰਜਾਬੀ ਯੂਨੀਵਰਸਿਟੀ ਜੰਗ ਦਾ ਅਖਾੜਾ ਬਣ ਗਈ | ਮੰਗਲਵਾਰ ਨੂੰ ਵਿਦਿਆਰਥੀਆਂ ਦੇ ਵਿਚਕਾਰ ਹੋਈ ਜਬਰਦਸਤੀ ਲੜਾਈ ਦੇ ਵਿਚ ਕਈ ਵਿਦਿਆਰਥੀਆਂ ਜ਼ਖਮੀ ਹੋ ਗਏ | ਦਰਅਸਲ  ਵਿਦਿਆਰਥੀ ਜਥੇਬੰਦੀ ਡੀਐਸਓ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ 24 ਘੰਟੇ ਹੋਸਟਲ ਖੋਲ੍ਹਣ ਲਈ ਮੋਰਚਾ ਖੋਲ੍ਹਿਆ ਹੋਇਆ ਹੈ।

ਕੁਝ ਵਿਦਿਆਰਥੀ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਇਸ ਨੂੰ ਲੈ ਕੇ ਪਹਿਲਾਂ ਵੀ ਲੜਾਈ ਹੋ ਚੁੱਕੀ ਹੈ। ਡੀਐਸਓ ਨੇ ਇਲਜ਼ਾਮ ਲਾਇਆ ਹੈ ਕਿ ਕੁਝ ਵਿਦਿਆਰਥੀ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮਿਲ ਕੇ ਉਨ੍ਹਾਂ ਦੇ ਸੰਘਰਸ਼ ਦਾ ਵਿਰੋਧ ਕਰ ਰਹੇ ਹਨ ਅਤੇ ਬੀਤੇ ਮੰਗਲਵਾਰ ਨੂੰ ਫਿਜ਼ੀਕਲ ਵਿਭਾਗ ਦੇ ਵਿਦਿਆਰਥੀਆਂ ਤੇ ਡੀਐਸਓ ਵਿਚਾਲੇ ਝਗੜਾ ਹੋਇਆ। ਇਸ ਦੌਰਾਨ ਜਿੱਥੇ ਵੀਸੀ ਦਫ਼ਤਰ ਦੀ ਕਾਫ਼ੀ ਭੰਨਤੋੜ ਕੀਤੀ ਗਈ ਹੈ, ਉਥੇ ਹੀ ਪੰਜ ਵਿਦਿਆਰਥੀ ਜ਼ਖ਼ਮੀ ਵੀ ਹੋ ਗਏ।