ਸਪੋਕਸਮੈਨ ਨੇ ਹਮੇਸ਼ਾ ਹੱਕ ਤੇ ਸੱਚ ਦੀ ਗੱਲ ਕੀਤੀ : ਬੀਬੀ ਭੱਠਲ
ਹਮੇਸ਼ਾ ਹੱਕ ਅਤੇ ਸੱਚ ਦੀ ਗੱਲ ਕਰਨ ਵਾਲੇ ਸਪੋਕਸਮੈਨ ਅਖ਼ਬਾਰ ਵਿਰੁਧ ਅਕਾਲੀ ਲੀਡਰਾਂ ਵਲੋਂ ਝੂਠੀ ਬਿਆਨਬਾਜ਼ੀ ਕਰਨਾ ਇਸ ਗੱਲ ਦਾ ਸੰਕੇਤ ਹੈ.........
ਸੰਗਰੂਰ : ਹਮੇਸ਼ਾ ਹੱਕ ਅਤੇ ਸੱਚ ਦੀ ਗੱਲ ਕਰਨ ਵਾਲੇ ਸਪੋਕਸਮੈਨ ਅਖ਼ਬਾਰ ਵਿਰੁਧ ਅਕਾਲੀ ਲੀਡਰਾਂ ਵਲੋਂ ਝੂਠੀ ਬਿਆਨਬਾਜ਼ੀ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਅਕਾਲੀ ਦਲ ਅਪਣਾ ਦਿਮਾਗੀ ਸੰਤੁਲਨ ਗਵਾ ਚੁਕਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਪੋਕਸਮੈਨ ਦੇ ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਕੀਤਾ। ਬੀਬੀ ਭੱਠਲ ਨੇ ਕਿਹਾ ਕਿ ਸਪੋਕਸਮੈਨ ਅਜਿਹਾ ਅਖ਼ਬਾਰ ਹੈ ਜਿਸ ਨੇ ਅਪਣੇ ਹੁਣ ਤਕ ਦੇ ਸਫ਼ਰ ਵਿਚ ਹਮੇਸ਼ਾ ਹੱਕ ਅਤੇ ਸੱਚ ਦੀ ਗੱਲ ਕੀਤੀ, ਕਦੇ ਵੀ ਕਿਸੇ ਦੀ ਸ਼ਾਨ ਵਿਰੁਧ ਬੇਬੁਨਿਆਦ ਗੱਲ ਨਹੀਂ ਕੀਤੀ।
ਸਪੋਕਸਮੈਨ ਅਖ਼ਬਾਰ ਨੇ ਹਮੇਸ਼ਾ ਸਮਾਜ ਅਤੇ ਧਰਮ ਵਿਚ ਆਈਆਂ ਊਣਤਾਈਆਂ ਵਿਰੁਧ ਆਵਾਜ਼ ਬੁਲੰਦ ਕੀਤੀ ਹੈ ਤੇ ਅਜਿਹੇ ਅਖ਼ਬਾਰ ਨੂੰ ਗ਼ਲਤ ਢੰਗ ਨਾਲ ਬੋਲਣ ਵਾਲੇ ਲੋਕਾਂ ਦਾ ਦਿਮਾਗ਼ੀ ਤਵਾਜ਼ਨ ਠੀਕ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅੱਜ ਪੂਰੇ ਪੰਜਾਬ ਵਿਚ ਅਕਾਲੀ ਦਲ ਵਿਰੁਧ ਰੋਸ ਹੈ ਤੇ ਖ਼ੁਦ ਅਕਾਲੀ ਦਲ ਬੁਖਲਾਹਟ ਵਿਚ ਹੈ ਇਸ ਲਈ ਇਨ੍ਹਾਂ ਦੇ ਆਗੂ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ।