ਭਗਵੰਤ ਮਾਨ ਨਾਲ ਹੋਈ ਮਾੜੀ

ਏਜੰਸੀ

ਖ਼ਬਰਾਂ, ਪੰਜਾਬ

ਮਾਨ ਨੇ ਲਿਆ ਸੁਖਬੀਰ ਬਾਦਲ ਦਾ ਨਾਮ

Indian Politician Bhagwant Mann

ਦਾਖਾਂ: ਜਿਮਨੀ ਚੋਣਾਂ ਨੂੰ ਲੈ ਕੇ ਜਿਥੇ ਰਾਜਨੀਤਿਕ ਆਗੂ ਆਪਣੇ ਉਮੀਦਵਾਰਾਂ ਨੂੰ ਜਿੱਤਾਉਣ ਨੂੰ ਲੈ ਕੇ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ ਓਥੇ ਹੀ ਵਿਰੋਧੀਆਂ ਤੇ ਵੀ ਨਿਸ਼ਾਨੇ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਆਗੂਆਂ ਵਲੋਂ ਲੋਕਾਂ ਦੇ ਘਰ ਘਰ ਜਾ ਤੇ ਚੋਣ ਰੈਲੀਆਂ ਕਰਕੇ ਲੋਕਾਂ ਦਾ ਮਨ ਮੋਹਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ।

ਲੋਕ ਜਾਗਰੂਕ ਹੋ ਚੁੱਕੇ ਨੇ ਤੇ ਉਹ ਆਪਣੇ ਵਲੋਂ ਜਿਤੇ ਹੋਏ ਉਮੀਦਵਾਰ ਨੂੰ ਸਵਾਲ ਪੁੱਛਣ ਦਾ ਹੱਕ ਰੱਖਦੇ ਨੇ ਤੇ ਕਈ ਵਾਰੀ ਆਗੂ ਲੋਕਾਂ ਦੇ ਸਵਾਲਾਂ ਵਿਚ ਇਸ ਤਰਾਂ ਘਿਰ ਜਾਂਦੇ ਹਨ ਕਿ ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਲਭਦਾ। ਦਰਅਸਲ ਅਜਿਹਾ ਹੀ ਕੁਝ ਭਗਵੰਤ ਮਾਨ ਨਾਲ ਹੋਇਆ ਜਦੋ ਉਹ ਹਲਕਾ ਦਾਖਾ ਵਿਖੇ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਚੋਣ ਪ੍ਰਚਾਰ ਕਰਦੇ ਹੋਏ ਹਗਵੰਤ ਮਾਨ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।

ਇਸ ਮੌਕੇ ਭਗਵੰਤ ਮਾਨ ਨੂੰ ਲੋਕਾਂ ਨੇ ਇਸ ਤਰਾਂ ਘੇਰਾ ਪਾਇਆ ਕਿ ਓਹਨਾ ਕੋਲ ਕੁਛ ਵੀ ਬੋਲਣ ਲਈ ਨਹੀਂ ਸੀ ਭਗਵੰਤ ਮਾਨ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸੋਹੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਹਾਂਸ ਕਲਾਂ ਪਿੰਡ ਚ ਪਹੁੰਚੇ ਤਾ ਉੱਥੇ ਭਗਵੰਤ ਮਾਨ ਨੂੰ ਲੋਕਾਂ ਨੇ ਘੇਰ ਲਿਆ। ਲੋਕਾਂ ਨੇ ਸਵਾਲ ਕੀਤਾ ਕਿ ਤੁਸੀਂ ਹਮੇਸ਼ਾ ਬਾਹਰ ਦਾ ਉਮੀਦਵਾਰ ਹੀ ਹਲਕਾ ਦਾਖਾ ਵਿਚ ਕਿਓਂ ਉਤਾਰਦੇ ਹੋ।

ਪਹਿਲਾਂ ਫੁਲਕਾ ਨੂੰ ਵੋਟਾਂ ਪਾ ਜਿਤਾਇਆ ਤੇ ਹੁਣ ਜ ਸੋਹੀ ਨੂੰ ਜਿੱਤ ਵੀ ਦੇਵਾਂਗੇ ਤਾਂ ਤੁਸੀਂ ਇੱਕਲੇ ਕੀ ਕਰ ਲਵੋਗੇ। ਦਰਅਸਲ ਹਲਕਾ ਦਾਖਾ ਤੋਂ ਐਚ ਐਸ ਫੁਲਕਾ ਨੇ ਆਮਦ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਜਿੱਤ ਹਾਸਿਲ ਕੀਤੀ ਸੀ। ਪ੍ਰੰਤੂ ਬਾਅਦ ਵਿਚ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਕਾਰਨ ਇਹ ਸੀਟ ਖਾਲੀ ਪਈ ਸੀ ਤੇ ਇਥੋਂ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਵਿਚ ਅਮਨਦੀਪ ਸੋਹੀ ਨੂੰ ਉਤਾਰਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।