ਖੇਤੀਬਾੜੀ ਕਾਨੂੰਨਾਂ ਵਿਰੁਧ ਦੋ ਘੰਟਿਆਂ ਲਈ ਹਾਈ ਵੇਅਜ਼ ਜਾਮ ਕਰ ਕੇ ਕਿਸਾਨਾਂ ਨੇ ਦਿਖਾਈ ਤਾਕਤ

ਏਜੰਸੀ

ਖ਼ਬਰਾਂ, ਪੰਜਾਬ

ਖੇਤੀਬਾੜੀ ਕਾਨੂੰਨਾਂ ਵਿਰੁਧ ਦੋ ਘੰਟਿਆਂ ਲਈ ਹਾਈ ਵੇਅਜ਼ ਜਾਮ ਕਰ ਕੇ ਕਿਸਾਨਾਂ ਨੇ ਦਿਖਾਈ ਤਾਕਤ

image

image

image

image

ਚੰਡੀਗੜ੍ਹ, 9 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਜਦੋਂ ਦੇ ਕੇਂਦਰ ਦੀ ਮੋਦੀ ਸਰਕਾਰ ਨੇ ਨਵੇਂ ਖੇਤੀਬਾੜੀ ਕਾਨੂੰਨ ਬਣਾਏ ਹਨ, ਉਦੋਂ ਦਾ ਕਿਸਾਨਾਂ ਅੰਦਰ ਗੁਸਾ ਵਧਦਾ ਹੀ ਜਾ ਰਿਹਾ ਹੈ। ਉਹ ਇਨ੍ਹਾਂ ਕਾਲੇ ਕਾਨੂੰਨਾਂ ਵਿਰੁਧ ਅਪਣਾ ਰੋਸ ਜਾਹਰ ਕਰਨ ਲਈ ਰੋਜ਼ ਪ੍ਰਦਰਸ਼ਨ ਕਰ ਰਹੇ ਹਨ। ਪਹਿਲਾਂ-ਪਹਿਲਾਂ ਕਿਸਾਨਾਂ ਨੇ ਜ਼ਿਲ੍ਹਾ ਪੱਧਰਾਂ 'ਤੇ ਧਰਨੇ ਲਾ ਕੇ ਰੋਸ ਪ੍ਰਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਸਿੱਧੇ ਤੌਰ 'ਤੇ ਘੇਰਨ ਲਈ ਰੇਲ ਗੱਡੀਆਂ ਰੋਕਣ ਦਾ ਪ੍ਰੋਗਰਾਮ ਬਣਾਇਆ ਤੇ ਕਿਸਾਨਾ ਨੇ ਰੇਲ ਪਟੜੀਆਂ ਮੱਲ ਲਈਆਂ। ਇਸ ਦੇ ਨਾਲ ਹੀ ਕਿਸਾਨਾਂ ਨੇ ਰਿਲਾਇੰਸ ਵਰਗੀਆਂ ਵੱਡੀਆਂ ਕੰਪਨੀਆਂ ਦੇ ਪਟਰੌਲ ਪੰਪ ਵੀ ਘੇਰਨੇ ਸ਼ੁਰੂ ਕਰ ਦਿਤੇ।
ਇਸ ਦੇ ਨਾਲ ਹੀ ਕਿਸਾਨਾਂ ਨੇ ਟੋਲ ਪਲਾਜ਼ਿਆਂ 'ਤੇ ਪੱਕੇ ਧਰਨੇ ਲਾ ਕੇ ਉਨ੍ਹਾਂ ਨੂੰ ਬੰਦ ਕਰਵਾ ਦਿਤਾ। ਕਿਸਾਨਾਂ ਦੇ ਇਸ ਗੁਸੇ ਦਾ ਸ਼ਿਕਾਰ ਕਈ ਹੋਰ ਕਾਰਪੋਰੇਟ ਕੰਪਨੀਆਂ ਦਾ ਸਮਾਨ ਵੀ ਬਣਿਆ ਤੇ ਨਿੱਕੇ-ਨਿੱਕੇ ਗੁਡਸ ਵਾਲੀਆਂ ਫ਼ੈਕਟਰੀਆਂ ਨੂੰ ਵੀ ਘੇਰਿਆ ਗਿਆ। ਇਸੇ ਦੌਰਾਨ ਕਿਸਾਨਾਂ ਦੇ ਗੁਸੇ ਦਾ ਸ਼ਿਕਾਰ ਸੱਭ ਤੋਂ ਵੱਧ ਭਾਜਪਾ ਆਗੂ ਹੋਏ। ਕਈ ਥਾਵਾਂ 'ਤੇ ਕਿਸਾਨਾਂ ਨੇ ਭਾਜਪਾਈਆਂ ਦਾ ਘਿਰਾਉ ਕੀਤਾ ਤੇ ਇਥੋਂ ਤਕ ਭਾਜਪਾ ਦੇ ਕਿਸੇ ਆਗੂ ਨੂੰ ਪ੍ਰੈੱਸ ਕਾਨਫ਼ਰੰਸ ਨਾ ਬੋਲਣ ਦਿਤਾ। ਅੱਜ ਕਿਸਾਨਾਂ ਦੀ ਏਕਤਾ ਉਸ ਵੇਲੇ ਦੇਖੀ ਗਈ ਜਦੋਂ ਪੂਰੇ ਪੰਜਾਬ 'ਚ ਕਿਸਾਨਾਂ ਨੇ ਇਕੋ ਸਮੇਂ ਦੋ ਘੰਟਿਆਂ ਲਈ ਸਾਰੇ ਹਾਈਵੇਅਜ਼ ਜਾਮ ਕਰ ਦਿਤੇ। ਇਨ੍ਹਾਂ ਹਾਈਵੇਅਜ਼ 'ਤੇ ਦੋ ਘੰਟਿਆਂ ਲਈ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਖ਼ਬਰਾਂ ਅਨੁਸਾਰ ਸੂਬੇ ਭਰ 'ਚ ਇਹ ਹਾਲ ਰਿਹਾ।