ਹਰੀਸ਼ ਰਾਵਤ ਨੇ ਜਾਖੜ ਨਾਲ ਅਣਬਣ ਦੀਆਂ ਖ਼ਬਰਾਂ ਨੂੰ ਨਕਾਰਿਆ, ਦਿੱਤਾ ਵੱਡਾ ਬਿਆਨ

ਏਜੰਸੀ

ਖ਼ਬਰਾਂ, ਪੰਜਾਬ

ਹਰੀਸ਼ ਰਾਵਤ ਨੇ ਸੁਨੀਲ ਜਾਖੜ ਨੂੰ ਕਾਂਗਰਸ ਦਾ ਥੰਮ ਦੱਸਿਆ, ਕਿਹਾ ਉਹਨਾਂ ਨਾਲ ਕੰਮ ਕਰਨਾ ਖੁਸ਼ੀ ਦੀ ਗੱਲ

sunil jakhar, Harish rawat

ਚੰਡੀਗੜ੍ਹ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵਿਚਾਲੇ ਕੁੱਝ ਅਣਬਣ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਪਰ ਇਹਨਾਂ ਸਾਰੀਆਂ ਖ਼ਬਰਾਂ ਨੂੰ ਹਰੀਸ਼ ਰਾਵਤ ਨੇ ਸਿਰੇ ਤੋਂ ਨਕਾਰ ਦਿੱਤਾ। ਹਰੀਸ਼ ਰਾਵਤ ਦਾ ਕਹਿਣਾ ਹੈ ਕਿ ''ਮੈਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਬਾਰੇ ਪ੍ਰਕਾਸ਼ਿਤ ਖ਼ਬਰਾਂ ਪੜ੍ਹ ਕੇ ਹੈਰਾਨ ਰਹਿ ਗਿਆ।

ਮੈਨੂੰ ਪਾਰਟੀ ਦੀਆਂ ਜ਼ਿਲ੍ਹਾ ਅਤੇ ਰਾਜ ਇਕਾਈਆਂ ਦੇ ਪੁਨਰਗਠਨ 'ਚ ਦੇਰੀ ਬਾਰੇ ਪੁੱਛਿਆ ਗਿਆ ਸੀ। ਮੈਂ ਇਸ ਸਥਿਤੀ ਨੂੰ ਜਾਇਜ਼ ਨਾ ਦੱਸਦਿਆਂ ਇਸ ਵੱਲ ਧਿਆਨ ਦੇਣ ਲਈ ਕਿਹਾ ਸੀ। ਮੈਨੂੰ ਸੂਬਾ ਪ੍ਰਧਾਨ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਗਿਆ ਅਤੇ ਨਾ ਹੀ ਮੈਂ ਉਨ੍ਹਾਂ ਦਾ ਹਵਾਲਾ ਦੇ ਕੇ ਕੁਝ ਕਿਹਾ। ਜੇ ਮੈਂ ਉਨ੍ਹਾਂ ਨੂੰ ਕਿਤੇ ਕੁਝ ਕਹਿਣਾ ਹੋਵੇ,

ਮੈਂ ਉਨ੍ਹਾਂ ਨੂੰ ਸਿੱਧਾ ਕਹਿ ਸਕਦਾ ਹਾਂ, ਮੈਨੂੰ ਕਿਸੇ ਮਾਧਿਅਮ ਦੀ ਜ਼ਰੂਰਤ ਨਹੀਂ ਹੈ। ਹਰੀਸ਼ ਰਾਵਤ ਨੇ ਸੁਨੀਲ ਜਾਖੜ ਨੂੰ ਕਾਂਗਰਸ ਦਾ ਥੰਮ ਦੱਸਿਆ, ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨਾਲ ਕੰਮ ਕਰਨਾ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ। ਮੈਂ ਉਨ੍ਹਾਂ ਨਾਲ ਮਿਲ ਕੇ ਸੰਗਠਨ ਦੇ ਹਰ ਪੱਧਰ 'ਤੇ ਪਹੁੰਚਣ ਅਤੇ ਪਾਰਟੀ, ਸਰਕਾਰ ਨੂੰ ਸ਼ਕਤੀ ਦੇਣ ਲਈ ਕੰਮ ਕਰ ਰਿਹਾ ਹਾਂ।