ਕੁਲਦੀਪ ਸਿੰਘ ਖ਼ਾਲਸਾ ਦੇ ਪਰਵਾਰ ਵਲੋਂ 'ਉੱਚਾ ਦਰ' ਲਈ 5100 ਦਾ ਚੈੱਕ ਭੇਂਟ

ਏਜੰਸੀ

ਖ਼ਬਰਾਂ, ਪੰਜਾਬ

ਕੁਲਦੀਪ ਸਿੰਘ ਖ਼ਾਲਸਾ ਦੇ ਪਰਵਾਰ ਵਲੋਂ 'ਉੱਚਾ ਦਰ' ਲਈ 5100 ਦਾ ਚੈੱਕ ਭੇਂਟ

image

'ਉੱਚਾ ਦਰ ਬਾਬੇ ਨਾਨਕ ਦਾ' ਨੂੰ ਛੇਤੀ ਤਿਆਰ ਵੇਖਣ ਲਈ ਸੰਗਤਾਂ 'ਚ ਪੂਰੀ ਤਾਂਘ : ਖ਼ਾਲਸਾ

ਅਹਿਮਦਗੜ੍ਹ, 9 ਅਕਤੂਬਰ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ ਚੌਹਾਨ) : ਬਾਬੇ ਨਾਨਕ ਦੇ ਫਲਸਫੇ ਨੂੰ ਦੁਨੀਆਂ ਦੇ ਕੋਨੇ-ਕੋਨੇ ਤਕ ਪੁੰਹਚਾਉਣ ਲਈ ਅਦਾਰਾ ਰੋਜ਼ਾਨਾ ਸਪੋਕਸਮੈਨ ਵਲੋਂ ਪਾਠਕਾਂ ਦੇ ਸਹਿਯੋਗ ਨਾਲ ਰਾਜਪੁਰਾ-ਅੰਬਾਲਾ ਜੀ.ਟੀ ਰੋਡ 'ਤੇ ਸ਼ੰਭੂ ਨੇੜੇ ਪਿੰਡ ਬਪਰੋਰ ਵਿਖੇ ਉਸਾਰੇ ਜਾ ਰਹੇ “ਉੱਚਾ ਦਰ ਬਾਬਾ ਨਾਨਕ ਦਾ” ਲਈ ਗੁਰਦਵਾਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਖ਼ਾਲਸਾ ਦੇ ਪਰਵਾਰ ਵਲੋਂ 5100 ਰੁਪਏ ਦਾ ਚੈੱਕ ਦਿਤਾ ਗਿਆ। ਅਪਣੇ ਗ੍ਰਹਿ ਵਿਖੇ ਕੁਲਦੀਪ ਸਿੰਘ ਖ਼ਾਲਸਾ ਦੀ ਮਾਤਾ ਬਲਵੰਤ ਕੌਰ ਪਤਨੀ ਸਵ. ਨਿਰਮਲ ਸਿੰਘ ਦੇ ਸਮੂਹ ਪਰਵਾਰ ਨੇ ਉੱਚਾ ਦਰ ਲਈ ਚੈੱਕ ਭੇਂਟ ਕਰਦਿਆਂ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਅਤੇ ਐਮ.ਡੀ. ਮੈਡਮ ਜਗਜੀਤ ਕੌਰ ਵਲੋ ਉੱਚਾ ਦਰ ਲਈ ਨਿਭਾਈਆਂ ਜਾਂਦੀਆਂ ਸੇਵਾਵਾਂ ਅਤੇ ਅਰੰਭੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਕ ਮਹਾਨ ਕਾਰਜ ਹੈ, ਜਿਥੋਂ ਬਾਬੇ ਨਾਨਕ ਦੀ ਵਿਚਾਰਧਾਰਾ ਦਾ ਵਿਸ਼ੇਸ਼ ਫ਼ੈਲਾਅ ਹੋਵੇਗਾ ਅਤੇ ਇਸ ਨੂੰ ਜਲਦੀ ਪੂਰਾ ਵੇਖਣ ਲਈ ਸੰਗਤਾਂ 'ਚ ਪੂਰੀ ਤਾਂਗ ਹੈ। ਉਨ੍ਹਾਂ ਇਸ ਦੀ ਸੰਪੂਰਨਤਾ ਲਈ ਹਰ ਨਾਨਕ ਨਾਮ ਲੇਵਾ ਸਿੱਖ ਨੂੰ ਇਸ ਯੋਗ ਕਾਰਜ ਵਿਚ ਵਧ ਚੜ੍ਹ ਕੇ ਅਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪੱਤਰਕਾਰ ਰਾਮਜੀ ਦਾਸ ਚੌਹਾਨ ਨੇ ਦਾਨੀ ਪਰਵਾਰ ਦਾ ਵਿਸ਼ੇਸ ਧੰਨਵਾਦ ਕਰਦਿਆਂ “ਉੱਚਾ ਦਰ ਬਾਬੇ ਨਾਨਕ ਦਾ” ਨੂੰ ਪੂਰਨ ਰੂਪ 'ਚ ਮੁਕੰਮਲ ਕਰਨ ਲਈ ਅੱਗੇ ਤੋਂ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਆਸ ਪ੍ਰਗਟਾਈ ਤਾਕਿ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਸੰਸਾਰ ਪੱਧਰ 'ਤੇ ਪੰਹੁਚਾਇਆ ਜਾ ਸਕੇ।
ਕੈਪਸ਼ਨ- ਅਹਿਮਦਗੜ੍ਹ ਵਾਸੀ ਮਾਤਾ ਬਲਵੰਤ ਕੌਰ ਤੇ ਸਮੂਹ ਪਰਿਵਾਰ “ਉੱਚਾ ਦਰ ਬਾਬੇ ਨਾਨਕ ਦਾ ਲਈ” ਚੈੱਕ ਭੇਂਟ ਕਰਨ ਮੌਕੇ।  ਫੋਟੋ-ਚੌਹਾਨ 02