ਇਸ ਬਹਾਦਰ ਧੀ ਨੇ ਚਟਾਈ ਲੁਟੇਰਿਆਂ ਨੂੰ ਧੂੜ, ਕੁੜੀਆਂ ਲਈ ਬਣੀ ਮਿਸਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਟੇਰੇ ਪੁਲਿਸ ਦੀ ਹਿਰਾਸਤ ਵਿਚ

Parwinder Kaur

ਰਾਮਪੁਰਾ - ਦਿਨ ਦਿਹਾੜੇ ਚੋਰੀ ਕਰਨ ਦੇ ਮਾਮਲੇ ਤਾਂ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਤੇ ਹੁਣ ਬਠਿੰਡਾ ਦੇ ਰਾਮਪੁਰਾ 'ਚ ਵੀ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਰਸਤੇ 'ਚ ਜਾਂਦੀ ਕੁੜੀ ਤੋਂ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਹ ਲੜਕੀ ਬਹਾਦਰ ਸੀ ਲੜਕੀ ਨੇ ਆਪਣਾ ਪਰਸ ਨਾ ਛੱਡਿਆ।

ਇਸ ਘਟਨਾ ਦੌਰਾਨ ਲੜਕੀ ਸੜਕ 'ਤੇ ਬੁਰੀ ਤਰ੍ਹਾਂ ਡਿੱਗੀ ਵੀ ਪਰ ਉਸ ਨੇ ਹਾਰ ਨਾ ਮੰਨੀ 'ਤੇ ਆਪਣਾ ਪਰਸ ਨਾ ਛੱਡਿਆ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ।  ਡਟ ਕੇ ਮੁਕਾਬਲਾ ਕਰਨ ਦੇ ਬਾਵਜੂਦ ਵੀ ਲੁਟੇਰੇ ਲੜਕੀ ਤੋਂ ਪਰਸ ਖੋਹ ਕੇ ਮੋਟਰਸਾਈਕਲ 'ਤੇ ਭੱਜਣ ਲੱਗੇ ਪਰ ਲੜਕੀ ਨੇ ਉਹਨਾਂ ਵਿਚੋਂ ਇਕ ਨੌਜਵਾਨ ਨੂੰ ਸ਼ਰਟ ਤੋਂ ਫੜ ਕੇ ਥੱਲੇ ਸੁੱਟ ਲਿਆ ਅਤੇ ਰੌਲਾ ਪਾ ਦਿੱਤਾ ਏਨੇ ਨੂੰ ਲੜਕੀ ਦਾ ਰੌਲਾ ਸੁਣ ਕੇ ਆਸ-ਪਾਸ ਦੇ ਮੁਹੱਲਾ ਵਾਸੀ ਵੀ ਆ ਜਾਂਦੇ ਹਨ ਅਤੇ ਨੌਜਵਾਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੰਦੇ ਹਨ।

ਲੜਕੀ ਦਾ ਨਾਮ ਪਰਵਿੰਦਰ ਕੌਰ ਹੈ ਤੇ ਉਸ ਦਾ ਕਹਿਣਾ ਹੈ ਕਿ ਉਹ ਆਪਣੀ ILETS ਦੀ ਫੀਸ ਭਰਨ ਜਾ ਰਹੀ ਸੀ ਤੇ ਉਸ ਦੇ ਪਰਸ ਵਿਚ 15000 ਹਜ਼ਾਰ ਰੁਪਏ ਤੇ ਫੋਨ ਸੀ। ਜਦੋਂ ਨੌਜਵਾਨ ਉਸ ਤੋਂ ਪਰਸ ਖੋਹ ਰਹੇ ਸਨ ਤਾਂ ਪਰਸ ਦੀਆਂ ਤਨੀਆਂ ਵੀ ਟੁੱਟ ਗਈਆਂ ਸਨ ਪਰ ਉਸ ਨੇ ਪਰਸ ਨਹੀਂ ਛੱਡਿਆ। ਦੱਸ ਦਈਏ ਕਿ ਹੁਣ ਲੁਟੇਰੇ ਪੁਲਿਸ ਦੀ ਹਿਰਾਸਤ ਵਿਚ ਹਨ। 

ਵੀਡੀਓ ਦੇਖਣ ਲਈ ਕਲਿੱਕ ਕਰੋ

https://www.facebook.com/watch/?v=936757350146536