ਪੰਜਾਬ ਭਰ ਤੋਂ ਆਏ ਕਿਸਾਨਾਂ ਦਾ ਹੱਲਾ ਬੋਲ, ਦੁੱਧ ਦੀ ਕੀਮਤ ਵਧਾਉਣ ਨੂੰ ਲੈ ਕੇ ਕੀਤਾ ਪ੍ਰਦਰਸ਼ਨ
ਕੰਪਨੀ ਦੇ ਪ੍ਰਸ਼ਾਸਨ ਨਾਲ ਕਈ ਵਾਰੀ ਗੱਲਬਾਤ ਕੀਤੀ ਜਾ ਚੁੱਕੀ ਹੈ ਪਰ ਫਿਰ ਵੀ ਉਨ੍ਹਾਂ ਵੱਲੋਂ ਸਹੀ ਕੀਮਤ ਨਹੀਂ ਦਿੱਤੀ ਗਈ।
ਲੁਧਿਆਣਾ (ਪ੍ਰਮੋਦ ਕੌਸ਼ਲ) - ਲੁਧਿਆਣਾ ਦੇ ਫੋਕਲ ਪੁਆਇੰਟ ਸਥਿਤ ਇੱਕ ਦੁੱਧ ਉਤਪਾਦਕ ਕੰਪਨੀ ਖ਼ਿਲਾਫ਼ ਅੱਜ ਪੰਜਾਬ ਭਰ ਤੋਂ ਆਏ ਕਿਸਾਨਾਂ ਵੱਲੋਂ ਦੁੱਧ ਦੀ ਕੀਮਤ ਵਧਾਉਣ ਦੀ ਮੰਗ ਨੂੰ ਲੈ ਕੇ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੈਂਕੜੇ ਦੀ ਸੰਖਿਆ ਵਿਚ ਪਹੁੰਚੇ ਕਿਸਾਨਾਂ ਵੱਲੋਂ ਕੰਪਨੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕਈ ਘੰਟੇ ਤੱਕ ਫੈਕਟਰੀ ਦੇ ਬਾਹਰ ਧਰਨਾ ਵੀ ਦਿੱਤਾ ਗਿਆ।
ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਸੀ ਕਿ ਇਹ ਦੁੱਧ ਉਤਪਾਦਕ ਪਦਾਰਥ ਬਣਾਉਣ ਵਾਲੀ ਕੰਪਨੀ ਹੈ ਅਤੇ ਇਹ ਕਿਸਾਨਾਂ ਤੋਂ ਦੁੱਧ ਲੈ ਲੈਂਦੇ ਹਨ ਪਰ ਬਾਕੀ ਕੰਪਨੀਆਂ ਨਾਲੋਂ ਘੱਟ ਕੀਮਤ ਦੇ ਰਹੇ ਹਨ। ਇਸ ਸੰਬੰਧ ਵਿਚ ਕੰਪਨੀ ਦੇ ਪ੍ਰਸ਼ਾਸਨ ਨਾਲ ਕਈ ਵਾਰੀ ਗੱਲਬਾਤ ਕੀਤੀ ਜਾ ਚੁੱਕੀ ਹੈ ਪਰ ਫਿਰ ਵੀ ਉਨ੍ਹਾਂ ਵੱਲੋਂ ਸਹੀ ਕੀਮਤ ਨਹੀਂ ਦਿੱਤੀ ਗਈ।
ਜਿਸ ਨੂੰ ਲੈ ਕੇ ਅੱਜ ਪੰਜਾਬ ਭਰ ਤੋਂ ਆਏ ਕਿਸਾਨਾਂ ਵੱਲੋਂ ਦੁੱਧ ਉਤਪਾਦਕ ਫੈਕਟਰੀ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਬਾਕੀ ਕੰਪਨੀਆਂ ਰੇਟ ਦੇ ਰਹੀਆਂ ਹਨ ਇਹ ਕੰਪਨੀ ਉਨ੍ਹਾਂ ਨੂੰ ਉਸ ਨਾਲੋਂ ਘੱਟ ਰੇਟ ਦੇ ਰਹੇ ਹਨ। ਉੱਥੇ ਹੀ ਦੁੱਧ ਉਤਪਾਦਕ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੇ ਇਨ੍ਹਾਂ ਕਿਸਾਨਾਂ ਦੇ ਨਾਲ ਸਮਝੌਤੇ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਉਨ੍ਹਾਂ ਦੀਆਂ ਮੰਗਾਂ ਸਨ ਉਹ ਮੰਨ ਲਈਆਂ ਗਈਆਂ ਤੇ ਸਮਝੌਤਾ ਹੋ ਗਿਆ ਹੈ।