ਵਿਦੇਸ਼ਾਂ ਵਿਚ ਵੀ ਭਖਿਆ ਲਖੀਮਪੁਰ ਹਿੰਸਾ ਦਾ ਵਿਰੋਧ, ਕੈਨੇਡਾ ’ਚ ਕੱਢੀ ਰੈਲੀ

ਏਜੰਸੀ

ਖ਼ਬਰਾਂ, ਪੰਜਾਬ

ਵਿਦੇਸ਼ਾਂ ਵਿਚ ਵੀ ਭਖਿਆ ਲਖੀਮਪੁਰ ਹਿੰਸਾ ਦਾ ਵਿਰੋਧ, ਕੈਨੇਡਾ ’ਚ ਕੱਢੀ ਰੈਲੀ

image

ਟੋਰਾਂਟੋ, 9 ਅਕਤੂਬਰ : ਉਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ’ਚ ਵਾਪਰੀ ਹਿੰਸਾ ਦਾ ਵਿਰੋਧ ਹੁਣ ਵਿਦੇਸ਼ਾ ’ਚ ਵੀ ਸ਼ੁਰੂ ਹੋ ਗਿਆ ਹੈ। ਕੈਨੇਡਾ ਦੇ ਬਿ੍ਰਟਿਸ ਕੋਲੰਬੀਆ ਦੇ ਦਖਣੀ ਏਸ਼ੀਆਈ ਲੋਕ ਉਤਰ ਪ੍ਰਦੇਸ ਦੇ ਲਖੀਮਪੁਰ ਵਿਖੇ 3 ਅਕਤੂਬਰ ਨੂੰ ਹੋਈ ਹਿੰਸਾ ਦੇ ਵਿਰੋਧ ਵਿਚ ਇਕੱਠੇ ਹੋਏ, ਜਿਸ ਵਿਚ ਚਾਰ ਕਿਸਾਨਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਸੀ। ਇਕ ਆਨਲਾਈਨ ਮੈਗਜ਼ੀਨ ਦੁਆਰਾ ਆਯੋਜਤ ਰੈਲੀ ਸ਼ੁਕਰਵਾਰ ਨੂੰ ਸਰੀ ਵਿਚ ਇੰਡੀਅਨ ਵੀਜ਼ਾ ਅਤੇ ਪਾਸਪੋਰਟ ਐਪਲੀਕੇਸਨ ਸੈਂਟਰ ਦੇ ਬਾਹਰ ਆਯੋਜਤ ਕੀਤੀ ਗਈ ਸੀ। ਇਸ ਰੋਸ ਰੈਲੀ ’ਚ ਹਿੱਸਾ ਲੈਣ ਵਾਲਿਆਂ ਨੇ ਮਿਸ਼ਰਾ ਦੀ ਮੁਅੱਤਲੀ ਤੋਂ ਇਲਾਵਾ ਪੀੜਤ ਪ੍ਰਵਾਰਾਂ ਲਈ ਨਿਆਂ ਅਤੇ ਇਸ ਵਿਚ ਸ਼ਾਮਲ ਲੋਕਾਂ ਦੀ ਗਿ੍ਰਫ਼ਤਾਰੀ ਦੀ ਮੰਗ ਕੀਤੀ। ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੁਧ ਸਾਂਤੀਪੂਰਵਕ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਕਾਨੂੰਨਾਂ ਤੋਂ ਖ਼ਤਰਾ ਹੈ ਅਤੇ ਉਹ ਪਿਛਲੇ ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ਦੇ ਨੇੜੇ ਡੇਰੇ ਲਾ ਰਹੇ ਹਨ। ਸਰੀ ਰੈਲੀ ਦੇ ਭਾਗੀਦਾਰਾਂ ਨੇ ਪਿਤਾ ਅਤੇ ਪੁੱਤਰ ਵਿਰੁਧ ਕਾਰਵਾਈ ਅਤੇ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਰੈਲੀ ਦੇ ਆਰੰਭ ਵਿਚ ਇਕ ਪਲ ਦਾ ਮੌਨ ਰਖਿਆ ਗਿਆ ਅਤੇ ਇਸ ਮੌਕੇ ਪੀੜਤਾਂ ਦੇ ਨਾਂ ਪੜ੍ਹੇ ਗਏ। ਹਾਜ਼ਰ ਲੋਕਾਂ ਨੇ ਪੀੜਤਾਂ ਨੂੰ ਇਨਸਾਫ਼ ਦੇਣ ਦੀ ਗੁਹਾਰ ਲਗਾਈ।     (ਏਜੰਸੀ)