Ludhiana News : ਪੁਲਿਸ ਨੇ ਕੁੜੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ 'ਚ ਹਨੀ ਸੇਠੀ ਹਿਰਾਸਤ ਵਿਚ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News : ਕੁੜੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਲੱਗੇ ਇਲਜ਼ਾਮ, ਕੁੜੀ ਦੀ ਸ਼ਿਕਾਇਤ 'ਤੇ ਕੇਸ ਦਰਜ

ਹਨੀ ਸੇਠੀ

ਪੁਲਿਸ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ ਵਿਚ ਉਕਤ ਕੁੜੀ ਨੇ ਹਨੀ ਸੇਠੀ ਅਤੇ ਉਸਦੇ ਇਕ ਸਾਥੀ ਅਵੀ ਸਿੱਧੂ 'ਤੇ ਉਸ ਨੂੰ ਬਲੈਕਮੇਲ ਕਰਨ ਅਤੇ ਉਸ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਦੋਸ਼ ਲਗਾਇਆ ਸੀ। ਪੁਲਿਸ ਵਲੋਂ ਹਨੀ ਸੇਠੀ ਦੇ ਗੈਂਗਸਟਰਾਂ ਨਾਲ ਵੀ ਸਬੰਧ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ :Punjab News : CM ਮਾਨ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਦੇ ਆ ਰਹੇ ਸ਼ਾਨਦਾਰ ਨਤੀਜੇ  

ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ ਲੁਧਿਆਣਾ ਦੇ ਥਾਣਾ ਦੁਗਰੀ ਵਿੱਚ ਇਹ ਮਾਮਲਾ ਦਰਜ ਸੀ ਅਤੇ ਅੱਜ ਲੁਧਿਆਣਾ ਪੁਲਿਸ ਨੇ ਹਨੀ ਸੇਠੀ ਨੂੰ ਗ੍ਰਿਫਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਹਨੀ ਸੇਠੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ। 

(For more news apart from Honey Sethi was taken into police custody in case of making objectionable comments against the girl News in Punjabi, stay tuned to Rozana Spokesman)