Sri Muktsar Sahib News : ਵੈਨ ਤੇ ਬਾਈਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ,ਇਕ ਦੀ ਮੌਤ; ਦੂਜੇ ਦੀ ਹਾਲਤ ਨਾਜ਼ੁਕ

ਏਜੰਸੀ

ਖ਼ਬਰਾਂ, ਪੰਜਾਬ

ਡਾਕਟਰਾਂ ਨੇ ਜ਼ਖਮੀ ਨੌਜਵਾਨ ਨੂੰ ਮੈਡੀਕਲ ਕਾਲਜ ਰੈਫਰ ਕੀਤਾ

Road Accident

Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਅਬੁਲ ਖੁਰਾਣਾ 'ਚ ਵੈਨ ਅਤੇ ਬਾਈਕ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ 'ਚ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ। ਬਾਈਕ ਸਵਾਰ ਦੋਵੇਂ ਨੌਜਵਾਨ ਪਿੰਡ ਕੁੱਤਿਆਂਵਾਲੀ (ਸ਼ੇਰਾਂਵਾਲੀ) ਦੇ ਵਸਨੀਕ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਅਬੁੱਲਖੁਰਾਣਾ ਤੋਂ ਤਪਾ ਖੇੜਾ ਨੂੰ ਜਾਂਦੀ ਸੜਕ ’ਤੇ ਪੁਲ ਨੇੜੇ ਇੱਕ ਵੈਨ ਅਤੇ ਬਾਈਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਟੱਕਰ 'ਚ ਬਾਈਕ ਸਵਾਰ ਦੋਵੇਂ ਨੌਜਵਾਨਾਂ ਨੂੰ ਜ਼ਖਮੀ ਹਾਲਤ 'ਚ ਮਲੋਟ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ। ਜ਼ਖ਼ਮੀਆਂ ਵਿੱਚੋਂ ਲਵਪ੍ਰੀਤ ਸਿੰਘ (20 ਸਾਲ) ਦੀ ਮੌਤ ਹੋ ਗਈ। ਸਿਟੀ ਮਲੋਟ ਪੁਲੀਸ ਨੇ ਇਸ ਸਬੰਧੀ ਕਾਰਵਾਈ ਕੀਤੀ।

ਡਾਕਟਰ ਚੇਤਨ ਖੁਰਾਣਾ ਨੇ ਦੱਸਿਆ ਕਿ ਜ਼ਖਮੀ ਸਾਗਰ ਪ੍ਰੀਤ (16 ਸਾਲ) ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ। ਸਿਟੀ ਮਲੋਟ ਪੁਲੀਸ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕਰ ਰਹੀ ਹੈ।