Mohali Court ਨੇ ਪਿਉ-ਪੁੱਤ ਨੂੰ ਸੁਣਾਈ ਉਮਰ ਕੈਦ ਦੀ ਸਜਾ, ਦੋ ਬਰੀ
ਨੌਜਵਾਨ ਦੀ ਹਤਿਆ ਦਾ 8 ਸਾਲ ਪੁਰਾਣਾ ਮਾਮਲੇ
Mohali Court Sentences Father And Son to Life Imprisonment, Two Acquitted Latest News in Punjabi ਐਸ.ਏ.ਐਸ. ਨਗਰ : ਬਨੂੜ ਥਾਣੇ ਦੇ ਪਿੰਡ ਨੰਗਲ ਸਲੇਮਪੁਰ ਵਿਚ 2017 ਵਿਚ ਹੋਈ ਇਕ ਨੌਜਵਾਨ ਦੀ ਹਤਿਆ ਦੇ ਮਾਮਲੇ ਵਿਚ ਅਦਾਲਤ ਨੇ ਪਿਉ-ਪੁੱਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦਕਿ ਦੋ ਨੂੰ ਬਰੀ ਕਰ ਦਿਤਾ ਹੈ। ਮੋਹਾਲੀ ਅਦਾਲਤ ਨੇ ਗੁਰਦੀਪ ਸਿੰਘ ਉਰਫ਼ ਸੋਨੀ ਅਤੇ ਉਸ ਦੇ ਪਿਤਾ ਮਹਿੰਦਰ ਸਿੰਘ ਨੂੰ ਹਤਿਆ ਦੀ ਧਾਰਾ 302 ਆਈਪੀਸੀ ਅਤੇ ਆਪਰਾਧਿਕ ਸਾਜ਼ਿਸ਼ ਦੀ ਧਾਰਾ 120-ਬੀ ਆਈਪੀਸੀ ਦਾ ਦੋਸ਼ੀ ਠਹਿਰਾਇਆ। ਦੂਜੇ ਦੋ ਸੁਖਚੈਨ ਸਿੰਘ ਅਤੇ ਸੰਦੀਪ ਕੌਰ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ ਗਿਆ, ਜਦਕਿ ਪੰਜਵਾਂ ਦੋਸ਼ੀ ਮੇਹਬੂਬ ਖਾਨ ਪਹਿਲਾਂ ਹੀ ਭਗੌੜਾ ਐਲਾਨ ਕੀਤਾ ਜਾ ਚੁੱਕਾ ਹੈ।
ਇਹ ਮਾਮਲਾ ਪਿੰਡ ਨੰਗਲ ਸਲੇਮਪੁਰ ਵਿਚ ਪਰਵਾਰਕ ਅਤੇ ਜ਼ਮੀਨੀ ਵਿਵਾਦ ਨਾਲ ਜੁੜਿਆ ਹੈ। 5 ਅਕਤੂਬਰ 2017 ਨੂੰ ਮੌਕੇ ’ਤੇ ਮੌਤ ਵਾਲੇ ਨੌਜਵਾਨ ਜਤਿੰਦਰ ਸਿੰਘ ਉਰਫ਼ ਗੋਲਾ ਦੇ ਪਿਤਾ ਜਰਨੈਲ ਸਿੰਘ ਅਤੇ ਦੋਸ਼ੀ ਮਹਿੰਦਰ ਸਿੰਘ ਵਿਚ ਖੇਤਾਂ ’ਚ ਪਸ਼ੂਆਂ ਦੇ ਵੜਨ ਕਾਰਨ ਮਾਮੂਲ ਲੜਾਈ ਹੋਈ, ਜਦਕਿ ਦੂਜੇ ਦਿਨ 6 ਅਕਤੂਬਰ ਨੂੰ ਇਹ ਵਿਵਾਦ ਹੋਰ ਵਧ ਗਿਆ।
ਮੋਹਾਲੀ ਅਦਾਲਤ ਦਾ ਫ਼ੈਸਲਾ : ਮਾਣਯੋਗ ਅਦਾਲਤ ਨੇ ਗੁਰਦੀਪ ਸਿੰਘ ਉਰਫ਼ ਸੋਨੀ ਅਤੇ ਉਸ ਦੇ ਪਿਤਾ ਮਹਿੰਦਰ ਸਿੰਘ ਨੂੰ ਹੱਤਿਆ ਦੀ ਧਾਰਾ 302 ਆਈਪੀਸੀ ਅਤੇ ਆਪਰਾਧਿਕ ਸਾਜ਼ਿਸ਼ ਦੀ ਧਾਰਾ 120-ਬੀ ਆਈਪੀਸੀ ਦਾ ਦੋਸ਼ੀ ਠਹਿਰਾਇਆ। ਦੂਜੇ ਦੋ ਸੁਖਚੈਨ ਸਿੰਘ ਅਤੇ ਸੰਦੀਪ ਕੌਰ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ ਗਿਆ, ਜਦਕਿ ਪੰਜਵੇਂ ਦੋਸ਼ੀ ਮੇਹਬੂਬ ਖਾਨ ਪਹਿਲਾਂ ਹੀ ਭਗੌੜਾ ਐਲਾਨ ਦਿਤਾ ਗਿਆ ਹੈ।
(For more news apart from Mohali Court Sentences Father And Son to Life Imprisonment, Two Acquitted Latest News in Punjabi stay tuned to Rozana Spokesman.)