ਮੋਟਰਸਾਈਕਲ ਸਵਾਰ 2 ਨਕਾਬਪੋਸ਼ਾਂ ਨੇ ਇੱਕ ਵਿਅਕਤੀ ਦੇ ਮਾਰੀਆਂ ਗੋਲੀਆਂ
ਹਰਨੰਦ ਸਿੰਘ ਗੋਲੀ ਲੱਗਣ ਨਾਲ ਹੋਇਆ ਜ਼ਖਮੀ
Two masked men on a motorcycle shot a man
ਭਿਖੀਵਿੰਡ: ਮੋਟਰਸਾਈਕਲ ਸਵਾਰ ਦੋ ਨਕਾਬ ਪੋਸ਼ ਹਮਲਾਵਰਾਂ ਨੇ ਮਾਰ ਦੇਣ ਦੀ ਨੀਅਤ ਨਾਲ ਇੱਕ ਵਿਅਕਤੀ ਦੇ ਸਿੱਧੀਆਂ ਗੋਲੀਆਂ ਮਾਰੀਆਂ, ਜਿਸ ਵਿੱਚ ਹਰ ਨੰਦ ਸਿੰਘ ਦੇ ਇੱਕ ਗੋਲੀ ਲੱਗੀ ਹੈ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜੋ ਕਿ ਇਸ ਵਕਤ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਹੈ। ਹਰਨਾਮ ਸਿੰਘ ਪੁੱਤਰ ਫਕੀਰ ਸਿੰਘ ਵਾਸੀ ਮਾੜੀ ਮੇਘਾ ਨੇ ਦੱਸਿਆ ਕਿ ਉਹ ਭਿੱਖੀਵਿੰਡ ਬਲੇਰ ਰੋਡ ਵਿਖੇ ਬਾਬਾ ਦੀਪ ਸਿੰਘ ਜੀ ਮੈਡੀਕਲ ਸਟੋਰ ਚਲਾਉਂਦਾ ਹੈ।