ਸਿੱਖ ਇਤਿਹਾਸ ਨੂੰ ਨੁਕਸਾਨ ਪਹੁੰਚਾਉਣ ਲਈ ਮਾਫ਼ੀ ਮੰਗੇ ਕੈਪਟਨ ਅਮਰਿੰਦਰ : ਐਸ.ਜੀ.ਪੀ.ਸੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ....
ਅੰਮ੍ਰਿਤਸਰ (ਪੀਟੀਆਈ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਕੂਲਾਂ ਦੀ ਪਾਠ-ਪੁਸਤਕ ਵਿਚ ਬਦਲਾਅ ਕਰਕੇ ਸਿੱਖ ਇਤਿਹਾਸ ਨੂੰ ਕਥਿਤ ਰੂਪ ਤੋਂ ਨੁਕਸਾਨ ਪਹੁੰਚਾਉਣ ਲਈ ਜਿੰਮੇਵਾਰ ਦੱਸਿਆ ਹੈ ਅਤੇ ਉਹਨਾਂ ਨੂੰ ਮੁਆਫ਼ੀ ਮੰਗਣ ਨੂੰ ਕਿਹਾ ਹੈ। ਲੌਂਗੋਵਾਲ ਨੇ ਇਥੇ ਮੀਡੀਆ ਨੂੰ ਦੱਸਿਆ ਕਿ ਸ਼ੁਕਰਵਾਰ ਨੂੰ ਐਸ.ਜੀ.ਪੀ.ਸੀ ਦੀ ਇਮਾਰਤ ਵਿਚ ਕਾਫ਼ੀ ਸਿੱਖ ਵਿਦਵਾਨਾਂ ਦੇ ਨਾਲ ਆਯੋਜਿਤ ਵਿਸ਼ੇਸ਼ ਬੈਠਕ ਵਿਚ ਫ਼ੈਸਲਾਂ ਲੈਂਦੇ ਹੋਏ ਕਿਹਾ ਹੈ
ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਿਨ੍ਹਾ ਕੋਈ ਸ਼ਰਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਮੁਆਫ਼ੀ ਨਹੀਂ ਮੰਗਦੇ ਤਾਂ ਐਸ.ਜੀ.ਪੀ.ਸੀ ਨੂੰ ਕਾਨੂੰਨੀ ਕਾਰਵਾਈ ਕਰਨੀ ਪਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਸਾਫ਼ ਕਿਹਾ ਸੀ ਕਿ ਵੱਡੀਆਂ ਜਮਾਤਾਂ ਦੀ ਵਿਵਾਦਿਤ ਪਾਠ ਪੁਸਤਕਾਂ ਨੂੰ ਉਦੋਂ ਤਕ ਜਾਰੀ ਨਹੀਂ ਕੀਤਾ ਜਾਵੇਗਾ ਜਦੋਂ ਤਕ ਇਕ ਮਾਹਰ ਸਮੂਹ ਮਾਮਲੇ ਦੀ ਸਮੀਖਿਆ ਨਹੀਂ ਕਰ ਲੈਂਦੇ।
ਉਹਨਾਂ ਨੇ ਪੰਜਾਬ ਦੇ ਸਕੂਲ ਸਿੱਖਿਆ ਬੋਰਡ ਨੂੰ ਇਤਿਹਾਸ ਦੀ ਮੌਜੂਦਾ ਪਾਠ-ਪੁਸਤਕਾਂ ਨੂੰ ਹੀ ਜਾਰੀ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ ਸੀ। ਲੌਂਗੋਵਾਲ ਨੇ ਦੋਸ਼ ਲਗਾਇਆ ਹੈ ਕਿ ਵਾਰ-ਵਾਰ ਪੁਸਤਕਾਂ ਨੂੰ ਨੁਕਸਾਨ ਪਹੁੰਚਾ ਕੇ ਪੰਜਾਬ ਦੀ ਕਾਂਗਰਸ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਸਿੱਖਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਉੱਤੇ ਗਰਵ ਨਾ ਕਰਨ।