ਲੋਕ ਸਭਾ ਚੋਣਾਂ ‘ਚ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ਼ ਚੋਣ ਲੜ ਸਕਦੇ ਨੇ ਸੁਖਪਾਲ ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਨਾਲ ਦੁਬਾਰਾ ਜੁੜਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ....

Sukhpal Singh Khaira

ਜਲੰਧਰ (ਪੀਟੀਆਈ) : ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਨਾਲ ਦੁਬਾਰਾ ਜੁੜਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਨੂੰ ਵਿਰੋਧੀ ਦਲ ਦੇ ਨੇਤਾ ਆਮ ਆਦਮੀ ਦੁਆਰਾ ਹੀ ਬਣਾਇਆ ਗਿਆ ਅਤੇ ਇਕ ਸਾਲ ਤਕ ਮੈਂ ਅਪਣਾ ਕੰਮ ਸਹੀ ਤਰੀਕੇ ਨਾਲ ਕੀਤਾ ਅਤੇ ਲੋਕ ਮੇਰੇ ਕੰਮ ਤੋਂ ਜਾਣੂ ਹਨ। ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲੋਕਾਂ ਨੂੰ ਮੇਰਾ ਕੰਮ ਪਸੰਦ ਆਇਆ ਹੈ ਤਾਂ ਪਾਰਟੀ ਦੇ ਵਿਚ ਦੇ ਹੀ ਕੁਝ ਲੋਕਾਂ ਨੇ ਮੈਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਹੈ।

ਪਾਰਟੀ ਨੇ ਮੈਨੂੰ ਗਿਰਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਮੇਰੇ ਨਾਲ ਬਹੁਤ ਜ਼ਿਆਦਾ ਜੁੜਦੇ ਗਏ। ਲੋਕਾਂ ਦੀ ਅਦਾਲਤ ਵਿਚ ਆ ਚੁਕਿਆ ਹੈ ਕਿ ਕੋਣ ਇਸ ਦਾ ਜਿੰਮੇਵਾਰ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੁਣ ਦਰਵਾਜੇ ਬੰਦ ਦਿਤੇ ਹਨ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਨੂੰ ਮਨਾਉਣ ਦੀ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ। ਸਿਰਫ਼ ਮੀਡੀਆ ਦੇ ਸਾਹਮਣੇ ਆਉਣ ਲਈ ਹੀ ਇਹ ਸਭ ਕੀਤਾ ਗਿਆ ਹੈ। ਮੇਰੇ ਕੋਲ ਕਿਸੇ ਨੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਗੱਲਾਂ ਤਾਂ ਬਹੁਤ ਸੁਣੀਆਂ ਹਨ, ਪਰ ਮੇਰੇ ਕੋਲ ਕੋਈਂ ਨਹੀਂ ਪਹੁੰਚਿਆ। ਕੁਝ ਹੀ ਦਿਨਾਂ ਵਿਚ ਮੈਨੂੰ ਅਹੁਦੇ ਤੋਂ ਹਟਾ ਦਿਤਾ ਗਿਆ।

ਸੁਖਪਾਲ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਮੇਰੀ ਬੇਜ਼ਤੀ ਕੀਤੀ ਗਈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ, ਪਰ ਨੇ ਤਾਂ ਪਿਛਲੀ ਸਰਕਾਰ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਹੁਣ ਦੀ ਸਰਕਾਰ ਨੇ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਹੁਣ ਐਸਆਈਟੀ ਬਣਾ ਦਿਤੀ ਹੈ। ਪਰ ਜੇਕਰ ਐਸਆਈਟੀ ਹੀ ਬਣਾਉਣਈ ਸੀ ਤਾਂ ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਉਣ ਦੀ ਕੀ ਜਰੂਰਤ ਸੀ।

ਐਸਆਈਟੀ ਵੀ ਹੁਣ ਉਹੀ ਕੰਮ ਕਰੇਗਾ ਜਿਹੜਾ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਉਣ ਦੀ ਕੀ ਜਰੂਰਤ ਸੀ। ਐਸਆਈਟੀ ਵੀ ਹੁਣ ਉਹੀ ਕੰਮ ਕਰੇਗੀ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਪਹਿਲਾਂ ਕਰ ਚੁੱਕਿਆ ਹੈ। ਇਸ ਤਰ੍ਹਾਂ ਲੱਗਿਆ ਹੈ ਕਿ ਇਸ ਮਾਮਲੇ ਨੂੰ ਸਰਕਾਰ ਠੰਡੇ ਬਿਸਤਰੇ ਪਾ ਰਹੀ ਹੈ। ਲੋਕ ਸਭਾ ਚੋਣਾਂ ‘ਚ ਕਿਸ ਦੇ ਖ਼ਿਲਾਫ਼ ਚੋਣ ਲੜਨਗੇ ਸੁਖਪਾਲ ਖਹਿਰਾ, ਜਦੋਂ ਇਹ ਸਵਾਲ ਪੁਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜਨਤਾ ਉਹਨਾਂ ਨੂੰ ਜਿਵੇਂ ਕਹੇਗੀ, ਮੈਂ ਉਵੇਂ ਹੀ ਕਰਾਂਗਾ।

ਸੁਖਪਾਲ ਸਿੰਘ ਖਹਿਰਾ, ਨੇ ਦੱਸਿਆ ਕਿ ਇਸ ਸਮੇਂ ਜਨਤਾ ਚਾਹੁੰਦੀ ਹੈ ਕਿ ਉਹ ਬਠਿੰਡਾ ਤੋਂ ਚੋਣ ਲੜਨ। ਤੁਹਾਨੂੰ ਦੱਸ ਦਈਏ ਕਿ ਬਠਿੰਡਾ ਨੂੰ ਅਕਾਲੀ ਦਲ ਗੜ੍ਹ ਮੰਨਿਆ ਜਾਂਦਾ ਹੈ। ਜੇਕਰ ਸੁਖਪਾਲ ਸਿੰਘ ਖਹਿਰਾ ਬਠਿੰਡਾ ਤੋਂ ਚੋਣ ਲੜਦੇ ਹਨ ਤਾਂ ਉਹ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ਼ ਚੋਣ ਲੜ ਸਕਦੇ ਹਨ।