ਜੇ.ਸੀ.ਬੀ. ਹੇਠਾਂ ਆਉਣ ਕਾਰਨ ਔਰਤ ਦੀ ਦਰਦਨਾਕ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਜੇ.ਸੀ.ਬੀ. ਹੇਠਾਂ ਆਉਣ ਕਾਰਨ ਔਰਤ ਦੀ ਦਰਦਨਾਕ ਮੌਤ

image

ਅਬੋਹਰ, 9 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ): ਅੱਜ ਇਕ ਜੇਸੀਬੀ ਚਾਲਕ ਨੇ ਲਾਹਪ੍ਰਵਾਹੀ ਨਾਲ ਸੜਕ ਉਤੇ ਜਾ ਰਹੀ ਇਕ ਔਰਤ ਨੂੰ ਕੁਚਲ ਦਿਤਾ ਜਿਸ ਕਾਰਨ ਔਰਤ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸੀਡ ਫ਼ਾਰਮ ਵਾਸੀ ਕਰੀਬ 70 ਸਾਲਾਂ ਔਰਤ ਸਵਰਨ ਕੌਰ ਲੌਨ ਦੀਆਂ ਕਿਸ਼ਤਾਂ ਭਰਨ ਬਾਜ਼ਾਰ ਜਾ ਰਹੀ ਸੀ ਤਾਂ ਪਿਛੋਂ ਦੀ ਆ ਰਹੇ ਜੇਸੀਬੀ ਚਾਲਕ ਨੇ ਲਾਹਪ੍ਰਵਾਹੀ ਨਾਲ ਜੇਸੀਬੀ ਮਸ਼ੀਨ ਔਰਤ ਉਤੇ ਚੜਾ ਦਿਤੀ। ਇਸ ਦੌਰਾਨ ਮੋਕੇ ਉਤੇ ਹੀ ਤੜਫਦੇ ਹੋਏ ਔਰਤ ਦੀ ਮੌਤ ਹੋ ਗਈ। ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿਤਾ ਗਿਆ ਹੈ ਜਦ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।