ਵੱਖ-ਵੱਖ ਸੜਕ ਹਾਦਸਿਆਂ ਵਿਚ ਦੋ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੱਕ ਦੋਸ਼ੀ ਤੇ ਮੁਕੱਦਮਾ ਦਰਜ ਕੀਤਾ

Accident

pic

pic

ਸੰਗਰੂਰ: ਵੱਖ- ਵੱਖ ਦੋ ਸੜਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅਹਿਮਦਗੜ੍ਹ ਸਦਰ ਥਾਣਾ ਦੇ ਪਿੰਡ ਬੇਰਕਲਾਂ ਦੇ ਜਗਸ਼ੀਰ ਸਿੰਘ ਦਾ ਪਿਤਾ ਹਰਜਿਦਰ ਸਿੰਘ ਆਪਣੇ ਸਕੂਟਰ 'ਤੇ ਕਰਿਆਨਾ ਦਾ ਸਮਾਨ ਲੈਣ ਮਲੇਰਕੋਟਲਾ ਜਾ ਰਿਹਾ ਹੈ। ਉਹ ਖੁਦ ਵੀ ਆਪਣੇ ਕਿਸੇ ਨਿੱਜੀ ਕੰਮ ਆਪਣੇ ਮੋਟਰ ਸਾਈਕਲ 'ਤੇ ਜਾ ਰਿਹਾ ਸੀ। ਜਦੋਂ ਉਹ ਹਰਜਿਦਰ ਸਿੰਘ ਟੀ-ਪਆਇੰਟ ਜੈਨ ਮੁਨੀ ਮੰਦਰ ਕੁੱਪਕਲਾਂ ਪਹੁੰਚੇ ਤਾਂ ਪਿਛੋ ਤੇਜ਼ ਰਫਤਾਰ ਕਾਰ ਉਨ੍ਹਾਂ ਦੇ ਸਕੂਟਰਾਂ 'ਤੇ ਟੱਕਰ ਮਾਰ ਦਿੱਤੀ । ਜਸਵੀਰ ਸਿੰਘ ਨੇ ਦੱਸਿਆ ਕਿ ਟੱਕਰ ਇਨ੍ਹੀ ਜ਼ਿਆਦਾ ਖਤਰਨਾਕ ਸੀ ਕਿ ਹਾਦਸੇ ਵਿਚ ਉਸਦੇ ਪਿਤਾ ਬਹੁਤ ਜ਼ਿਆਦਾ ਜ਼ਖਮੀ ਹੋਏ ਅਤੇ ਉਸ ਦੇ ਪਿਤਾ ਦੀ ਮੌਤ ਹੋ ਗਈ। ਪੁਲਿਸ ਨੇ ਜਸਵੀਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ  ਕਾਰ ਚਾਲਕ 'ਤੇ ਕੇਸ ਦਰਜ ਕਰ ਲਿਆ ਹੈ।