ਰਾਜਾ ਵੜਿੰਗ ਨੇ ਆਪਣੇ ਕੰਮਾਂ ਦਾ ਦਿੱਤਾ ਵੇਰਵਾ, ਕੈਪਟਨ ਤੇ ਅਕਾਲੀ ਦਲ 'ਤੇ ਸਾਧਿਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਾ ਵੜਿੰਗ ਨੇ ਕੈਪਟਨ ਤੇ ਸੁਖਬੀਰ ਬਾਦਲ 'ਤੇ ਲਾਏ ਨਿਸ਼ਾਨੇ

Amrinder Singh Raja Warring

 

ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿਛਲੇ ਸਮੇਂ ਤੋਂ ਟਰਾਂਸਪੋਰਟ ਮਾਫੀਆ ਦਾ ਬੋਲਬਾਲਾ ਸੀ ਪਰ ਹੁਣ ਇਹ ਖਤਮ ਹੋ ਚੁੱਕਾ ਹੈ।

 

ਆਪਣੇ ਕੰਮ ਦੇ ਵੇਰਵੇ ਦਿੰਦਿਆਂ ਵੜਿੰਗ ਨੇ ਦੱਸਿਆ ਕਿ ਪੀਆਰਟੀਸੀ ਨੇ ਸਤੰਬਰ ਵਿੱਚ 39 ਕਰੋੜ ਅਤੇ ਪਨਬੱਸ ਨੇ 34.15 ਕਰੋੜ ਦੀ ਕਮਾਈ ਕੀਤੀ ਸੀ। ਅਕਤੂਬਰ ਵਿੱਚ 304 ਬੱਸਾਂ ਜ਼ਬਤ ਕੀਤੀਆਂ ਗਈਆਂ ਸਨ। ਇਸਦੇ ਨਤੀਜੇ ਵਜੋਂ 7 ਕਰੋੜ ਰੁਪਏ ਦਾ ਰੈਵਿਨਿਊ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜੇ ਕਾਫ਼ੀ ਬਕਾਇਆ ਬਾਕੀ ਹੈ।

 

ਰਾਜਾ ਵੜਿੰਗ ਨੇ ਕੈਪਟਨ ਤੇ ਸੁਖਬੀਰ ਬਾਦਲ 'ਤੇ ਲਾਏ ਨਿਸ਼ਾਨੇ
ਪ੍ਰੈੱਸ ਕਾਨਫਰੰਸ ਦੌਰਾਨ ਰਾਜਾ ਵੜਿੰਗ ਨੇ ਅਕਾਲੀ ਦਲ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਇਕ ਵਾਰ ਫਿਰ ਅਮਰਿੰਦਰ ਸਿੰਘ ਨੂੰ ਸਮਝੌਤਾਵਾਦੀ ਮੁੱਖ ਮੰਤਰੀ ਕਹਿ ਕੇ ਸੰਬੋਧਨ ਕੀਤਾ। ਨਾਲ ਹੀ ਕਿਹਾ ਕਿ 14 ਸਾਲ ਪੰਜਾਬ ਨੂੰ ਲੁੱਟਿਆ, 10 ਸਾਲ ਅਕਾਲੀ ਦਲ ਨੇ ਅਤੇ 4 ਸਾਲ ਸਮਝੌਤਾ CM ਨੇ ਲੁੱਟਿਆ। ਪੰਜਾਬ ਨੂੰ ਸਾਢੇ 14 ਸਾਲਾਂ ਵਿੱਚ 5220 ਕਰੋੜ ਦਾ ਨੁਕਸਾਨ ਹੋਇਆ ਹੈ। 

ਦੱਸਣਯੋਗ ਹੈ ਕਿ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਐਕਸ਼ਨ ਮੋੜ 'ਚ ਨਜ਼ਰ ਆ ਰਹੇ ਹਨ। ਰਾਜਾ ਵੜਿੰਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ 'ਚ ਬੱਸਾਂ ਦੀ ਚੈਕਿੰਗ ਦਾ ਕੰਮ ਲਗਾਤਾਰ ਜਾਰੀ ਹੈ। ਇਸ ਦੇ ਮੱਦੇਨਜ਼ਰ ਟਰਾਂਸਪੋਰਟ ਮੰਤਰੀ ਵੱਲੋਂ ਬੁੱਧਵਾਰ ਸਵੇਰੇ ਮੋਹਾਲੀ 'ਚ ਇਕ ਨਿੱਜੀ ਬੱਸ ਨੂੰ ਜ਼ਬਤ ਕੀਤਾ ਗਿਆ ਹੈ। ਉਕਤ ਬੱਸ 'ਤੇ ਟੈਕਸ ਨਾ ਭਰਨ ਕਾਰਨ ਕਾਰਵਾਈ ਕੀਤੀ ਗਈ ਹੈ।