ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਚੈਕਿੰਗ ਜਾਰੀ, ਨਿਯਮ ਤੋੜਨ ਵਾਲੀਆਂ ਬੱਸਾਂ ਕੀਤੀਆਂ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਤ ਕਰੀਬ 12 ਵਜੇ ਚੈੱਕ ਕੀਤੇ ਪ੍ਰਾਈਵੇਟ ਬੱਸਾਂ ਦੇ ਪਰਮਿਟ

Amrinder Singh Raja Warring

 

ਮੁਹਾਲੀ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਐਕਸ਼ਨ ਮੋਡ ਵਿੱਚ ਹਨ। ਇਸੇ ਕੜੀ ਵਿੱਚ ਅੱਜ ਉਨ੍ਹਾਂ ਮੁਹਾਲੀ ਵਿੱਚ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਉਹਨਾਂ ਨੇ ਪਰਮਿਟ ਨਾ ਹੋਣ ਕਾਰਨ ਇੰਡੋ-ਕੈਨੇਡੀਅਨ ਬੱਸਾਂ ਨੂੰ ਜ਼ਬਤ ਕੀਤਾ। ਦੱਸ ਦੇਈਏ ਕਿ ਦੇਰ ਰਾਤ ਵੀ ਰਾਜਾ ਵੜਿੰਗ ਨੇ ਜ਼ੀਰਕਪੁਰ 'ਚ ਵੀ ਛਾਪੇਮਾਰੀ ਕੀਤੀ ਸੀ।