ਬਾਦਲ ਦਲ ਲਈ ਹੁਣ ਅਸਲੀ ਚੁਨੌਤੀ ਤਾਂ ਆਉਣ ਵਾਲੀਆਂ ਸ਼ੋ੍ਰਮਣੀ ਕਮੇਟੀ ਚੋਣਾਂ ਜਿੱਤਣ ਦੀ ਹੈ

ਏਜੰਸੀ

ਖ਼ਬਰਾਂ, ਪੰਜਾਬ

ਬਾਦਲ ਦਲ ਲਈ ਹੁਣ ਅਸਲੀ ਚੁਨੌਤੀ ਤਾਂ ਆਉਣ ਵਾਲੀਆਂ ਸ਼ੋ੍ਰਮਣੀ ਕਮੇਟੀ ਚੋਣਾਂ ਜਿੱਤਣ ਦੀ ਹੈ

image


ਅੱਜ ਦੇ 'ਜਿੱਤ' ਵਿਚੋਂ ਵੀ ਮਾਹਰਾਂ ਨੂੰ  ਜਨਰਲ ਚੋਣਾਂ 'ਚ ਬਾਦਲ ਅਕਾਲੀ ਦਲ ਦੀ ਹਾਰ ਨਜ਼ਰ ਆਉਣ ਲੱਗੀ


ਚੰਡੀਗੜ੍ਹ, 9 ਨਵੰਬਰ (ਗੁਰਉਪਦੇਸ਼ ਭੁੱਲਰ): ਭਾਵੇਂ ਸ਼ੋ੍ਰਮਣੀ ਅਕਾਲੀ ਦਲ ਤੋਂ ਬਗ਼ਾਵਤ ਕਰ ਕੇ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਪਾਰਟੀ ਉਮੀਦਵਾਰ ਵਿਰੁਧ ਚੋਣ ਲੜਨ ਵਾਲੇ ਬੀਬੀ ਜਗੀਰ ਕੌਰ ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਹਾਰ ਗਏ ਹਨ ਪਰ ਜਿਨ੍ਹਾਂ ਸਥਿਤੀਆਂ ਵਿਚ ਉਹ ਇੰਨੀਆਂ ਵੋਟਾਂ ਲੈ ਗਏ ਇਸ ਨੂੰ  ਉਹ ਅਪਣੀ ਜਿੱਤ ਮੰਨ ਰਹੇ ਹਨ |
ਚੋਣ ਨਤੀਜੇ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਅਪਣੇ ਤੇਵਰ ਹੋਰ ਵੀ ਤਿੱਖੇ ਕਰਦਿਆਂ ਭਵਿੱਖ ਵਿਚ ਅਪਣੀ ਇਹ ਮੁਹਿੰਮ ਜਾਰੀ ਰੱਖਣ ਦਾ ਠੋਕ ਵਜਾ ਕੇ ਐਲਾਨ ਵੀ ਕਰ ਦਿਤਾ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਦਾਅਵਾ ਕਰਦੇ ਸਨ ਕਿ ਇਸ ਵਾਰ ਧਾਮੀ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਲੈ ਕੇ ਜਿੱਤਣਗੇ ਅਤੇ ਬੀਬੀ ਨੂੰ  20 ਤੋਂ ਥੱਲੇ ਵੋਟਾਂ ਪੈਣਗੀਆਂ ਪਰ ਪਿਛਲੇ ਸਾਲ ਵਿਰੋਧੀ ਉਮੀਦਵਾਰ ਨੂੰ  22 ਵੋਟਾਂ ਮਿਲੀਆਂ ਸਨ ਅਤੇ ਇਸ ਵਾਰ ਇਹ 42 ਹੋ ਗਈਆਂ ਹਨ | ਇਸ ਤੋਂ ਸਪੱਸ਼ਟ ਹੈ ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਵਿਰੁਧ ਸ਼ੋ੍ਰਮਣੀ ਅਕਾਲੀ ਦਲ ਅੰਦਰ ਬਗ਼ਾਵਤ ਪਹਿਲਾਂ ਨਾਲੋਂ ਵਧੀ ਹੈ | ਇਸ ਤੋਂ ਸਾਫ਼ ਹੈ ਕਿ ਸੁਖਬੀਰ ਵਿਰੁਧ ਪਾਰਟੀ ਅੰਦਰ ਲੜਾਈ ਤੇਜ਼ ਕਰਨ ਲਈ ਇਸ ਚੋਣ ਨਾਲ ਮੁੱਢ ਬੱਝ ਗਿਆ ਹੈ ਅਤੇ ਅਸਲੀ ਲੜਾਈ ਤਾਂ ਹੁਣ ਸ਼ੋ੍ਰਮਣੀ ਕਮੇਟੀ ਦੀਆਂ ਆਮ ਚੋਣਾਂ ਵਿਚ ਹੋਣੀ ਹੈ | ਇਨ੍ਹਾਂ ਚੋਣਾਂ ਦਾ ਵੀ ਹੁਣ ਛੇਤੀ ਐਲਾਨ ਹੋ ਸਕਦਾ ਹੈ ਅਤੇ ਇਨ੍ਹਾਂ ਵਿਚ
ਤਾਂ ਆਮ ਸਿੱਖ ਸੰਗਤ ਘੱਟ ਪਾਵੇਗੀ ਜਦ ਕਿ ਅਕਾਲੀ ਦਲ ਦਾ ਗਰਾਫ਼ ਇਸ ਸਮੇਂ ਆਮ ਸਿੱਖ ਸੰਗਤ ਵਿਚ ਲਗਾਤਾਰ ਹਾਰਾਂ ਤੋਂ ਬਾਅਦ ਬਹਾਲ ਨਹੀਂ ਹੋ ਸਕਿਆ ਜਦਕਿ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਲਈ ਵੋਟ ਦੇਣ ਵਾਲੇ ਮੈਂਬਰ ਤਾਂ ਪਹਿਲਾ ਦੇ ਚੁਣੇ ਹੋਏ ਪੁਰਾਣੇ ਮੈਂਬਰ ਹੀ ਸਨ, ਜਦ ਅਕਾਲੀ ਦਲ ਦਾ ਜਨ ਆਧਾਰ ਮਜ਼ਬੂਤ ਸੀ |
ਮੌਜੂਦਾ ਮੈਂਬਰਾਂ ਵਿਚੋਂ ਬਹੁਤੇ ਸ਼ਾਇਦ ਆਉਣ ਵਾਲੀਆਂ ਸ਼ੋ੍ਰਮਣੀ ਕਮੇਟੀ ਚੋਣਾਂ ਵਿਚ ਜਿੱਤ ਵੀ ਨਾ ਸਕਣ | ਇਸ ਕਰ ਕੇ ਆਉਣ ਵਾਲੀਆਂ ਸ਼ੋ੍ਰਮਣੀ ਕਮੇਟੀ ਚੋਣਾਂ ਹੁਣ ਸੁਖਬੀਰ ਬਾਦਲ ਲਈ ਵੱਡੀ ਚੁਨੌਤੀ ਹੋਣਗੀਆਂ | ਬਰਗਾੜੀ ਬੇਅਦਬੀ, ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ, ਸੌਦਾ ਸਾਧ ਨੂੰ  ਮਾਫ਼ੀ ਵਰਗੇ ਮੁੱਦੇ ਹਾਲੇ ਵੀ ਸਿੱਖ ਸੰਗਤ ਦੇ ਮਨਾਂ ਵਿਚੋਂ ਨਹੀਂ ਉਤਰੇ ਜਿਸ ਕਾਰਨ ਸ਼ੋ੍ਰਮਣੀ ਅਕਾਲੀ ਦਲ ਵਿਚ ਪਿਛਲੀਆਂ ਵਿਧਾਨ ਸਭਾ ਤੇ ਸੰਸਦੀ ਚੋਣਾਂ ਵਿਚ ਬਿਲਕੁਲ ਪਛੜ ਕੇ ਪੰਜਾਬ ਵਿਚ ਦੂਜੇ ਸਥਾਨ ਨੂੰ  ਬਰਕਰਾਰ ਰੱਖਣ ਵਿਚ ਵੀ ਕਾਮਯਾਬ ਨਹੀਂ ਹੋਇਆ | ਭਾਵੇਂ ਬੀਬੀ ਜਿੱਤ ਨਹੀਂ ਸਕੀ ਪਰ ਉਸ ਨੇ ਇਹ ਮੁੱਦੇ ਇਕ ਵਾਰ ਉਭਾਰ ਜ਼ਰੂਰ ਦਿਤੇ ਹਨ ਅਤੇ ਸ਼ੋ੍ਰਮਣੀ ਅਕਾਲੀ ਦਲ ਤੇ ਕਮੇਟੀ ਨੂੰ  ਵੀ ਨਾਕਾਮੀਆਂ ਗਿਣਾ ਕੇ ਸਵਾਲਾ ਦੇ ਘੇਰੇ ਵਿਚ ਜ਼ਰੂਰ ਖੜਾ ਕਰ ਦਿਤਾ ਹੈ | ਸੋ ਹੁਣ ਬਾਦਲ ਵਿਰੋਧੀ ਸਾਰੇ ਦਲ ਸ਼ੋ੍ਰਮਣੀ ਕਮੇਟੀ ਚੋਣਾਂ ਵਿਚ ਤਕੜਾ ਮੋਰਚਾ ਬਣਾ ਕੇ ਬਾਦਲ ਦਲ ਲਈ ਵੱਡੀ ਚੁਨੌਤੀ ਜ਼ਰੂਰ ਖੜੀ ਕਰ ਸਕਦੇ ਹਨ | ਭਾਵੇਂ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੇ ਹੋਰ ਪ੍ਰਮੁੱਖ ਆਗੂ ਪ੍ਰਧਾਨ ਚੋਣ ਵਿਚ ਵੱਡੀ ਜਿੱਤ ਹੋਣ ਦੇ ਦਾਅਵੇ ਜ਼ਰੂਰ ਕਰ ਰਹੇ ਹਨ ਪਰ ਅੰਦਰੋਂ ਅੰਦਰੀ 42 ਵੋਟਾਂ ਬੀਬੀ ਨੂੰ  ਪੈਣ ਜਾਣ ਕਾਰਨ ਉਹ ਭਵਿੱਖ ਵਿਚ ਬਾਗ਼ੀਆਂ ਦੀ ਗਿਣਤੀ ਵਧਣ ਨੂੰ  ਲੈ ਕੇ ਚਿੰਤਤ ਜ਼ਰੂਰ ਹਨ | ਸੁਖਬੀਰ ਬਾਦਲ ਨੇ ਅੱਜ ਨਤੀਜੇ ਤੋਂ ਬਾਅਦ ਅਪਣੇ ਪਹਿਲੇ ਬਿਆਨ ਵਿਚ ਹੀ ਦੂਜੇ ਪਾਸੇ ਗਏ ਮੈਂਬਰਾਂ ਨੂੰ  ਵਾਪਸ ਮੁੜ ਆਉਣ ਦੀ ਅਪੀਲ ਵੀ ਕਰ ਦਿਤੀ ਹੈ | 42 ਮੈਂਬਰਾਂ ਦੀ ਵੱਡੀ ਗਿਣਤੀ ਕਾਰਨ ਹੁਣ ਸ਼ੋ੍ਰਮਣੀ ਕਮੇਟੀ ਵਿਚ ਵੀ ਬਾਦਲਾਂ ਦੀ ਮਰਜ਼ੀ ਦੇ ਫ਼ੈਸਲੇ ਆਸਾਨੀ ਨਾਲ ਨਹੀਂ ਹੋ ਸਕਣਗੇ |