Punjab Weather Update: ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਵਧੇਗੀ ਠੰਡ, ਜਾਣੋ ਮੌਸਮ ਵਿਭਾਗ ਨੇ ਕੀ ਕਿਹਾ
ਦੀਵਾਲ਼ੀ ਤੋਂ 2 ਦਿਨ ਪਹਿਲਾਂ ਬੇਮੌਸਮੇ ਮੀਂਹ ਨੇ ਕਿਸਾਨਾਂ ਅਤੇ ਦੁਕਾਨਦਾਰਾਂ ਦੇ ਸਾਹ ਸੁਕਾ ਦਿੱਤੇ ਹਨ।
Punjab Rain Today News in punjabi: ਪੰਜਾਬ 'ਚ ਮੌਸਮ ਨੇ ਰੁਖ ਬਦਲਿਆ ਹੈ। ਕਈ ਇਲਾਕਿਆਂ ਵਿਚ ਅੱਜ ਸਵੇਰ ਤੋਂ ਹੀ ਬੱਦਲਵਾਈ ਛਾਈ ਹੋਈ ਹੈ ਤੇ ਨਾਲ ਹੀ ਕਈ ਇਲਾਕਿਆਂ ਵਿਚ ਮੀਂਹ ਪੈ ਰਿਹਾ ਹੈ। ਮੀਂਹ ਕਰ ਕੇ ਠੰਢ ਵੀ ਵਧ ਗਈ ਹੈ, ਲੋਕਾਂ ਨੇ ਕੰਬਲ ਰਜਾਈਆਂ ਕੱਢ ਲਈਆਂ ਹਨ। ਅਗਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਸੂਬੇ ਦੇ ਕੁਝ ਹਿੱਸਿਆਂ ਵਿਚ ਅਗਲੇ 2-3 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿਚ 02-04 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਅਗਲੇ 2 ਦਿਨ ਵੀ ਮੀਂਹ ਦੀ ਸੰਭਾਵਨਾ ਹੈ ਕਿਉਂਕਿ ਮੀਂਹ ਕਰ ਕੇ ਹੀ ਠੰਢ ਵਧੇਗੀ। ਦੀਵਾਲ਼ੀ ਤੋਂ 2 ਦਿਨ ਪਹਿਲਾਂ ਬੇਮੌਸਮੇ ਮੀਂਹ ਨੇ ਕਿਸਾਨਾਂ ਅਤੇ ਦੁਕਾਨਦਾਰਾਂ ਦੇ ਸਾਹ ਸੁਕਾ ਦਿੱਤੇ ਹਨ। ਇਕ ਪਾਸੇ ਕਿਸਾਨਾਂ ਵਲੋਂ ਝੋਨੇ ਦੀ ਕਟਾਈ ਦੇ ਨਾਲ-ਨਾਲ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਦੀਵਾਲੀ ਦੇ ਚਲਦਿਆਂ ਦੁਕਾਨਦਾਰਾਂ ਵਲੋਂ ਆਤਿਸ਼ਬਾਜ਼ੀ ਤੇ ਸਜਾਵਟ ਤੋਂ ਇਲਾਵਾ ਹੋਰ ਸਮਾਨ ਦੁਕਾਨਾਂ ਦੇ ਬਾਹਰ ਸਜਾਇਆ ਜਾਣਾ ਸੀ, ਪਰ ਮੀਂਹ ਕਰ ਕੇ ਅੱਜ ਬਜ਼ਾਰ ਸੁੰਨੇ ਦਿਖੇ।