Punjab Rain Today: ਪੰਜਾਬ ਵਿਚ ਕਈ ਥਾਵਾਂ ਤੇ ਪੈ ਰਿਹਾ ਭਾਰੀ ਮੀਂਹ, ਵਧੀ ਠੰਢ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Rain Today: ਦੀਵਾਲ਼ੀ ਤੋਂ 2 ਦਿਨ ਪਹਿਲਾਂ ਬੇਮੌਸਮੇ ਮੀਂਹ ਨੇ ਕਿਸਾਨਾਂ ਅਤੇ ਦੁਕਾਨਦਾਰਾਂ ਦੇ ਸਾਹ ਸੁਕਾ ਦਿੱਤੇ ਹਨ।

Punjab Rain Today

Punjab Rain Today News in punjabi: ਪੰਜਾਬ 'ਚ ਮੌਸਮ ਨੇ ਕਰਵਟ ਲੈ ਲਈ ਹੈ। ਕਈ ਇਲਾਕਿਆਂ ਵਿਚ ਅੱਜ ਸਵੇਰ ਤੋਂ ਹੀ ਬੱਦਲਵਾਈ ਛਾਈ ਹੋਈ ਹੈ ਤੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ।

ਇਹ ਵੀ ਪੜ੍ਹੋ: The Child stolen was found news: ਲੁਧਿਆਣਾ 'ਚ ਰੇਲਵੇ ਸਟੇਸ਼ਨ 'ਚੋਂ ਚੋਰੀ ਹੋਇਆ ਬੱਚਾ ਪੁਲਿਸ ਨੇ 19 ਘੰਟਿਆਂ ਚ ਲੱਭਿਆ 

ਲੋਕਾਂ ਨੂੰ ਠੰਢ ਦਾ ਅਹਿਸਾਸ ਹੋ ਰਿਹਾ ਹੈ। ਦੀਵਾਲ਼ੀ ਤੋਂ 2 ਦਿਨ ਪਹਿਲਾਂ ਬੇਮੌਸਮੇ ਮੀਂਹ ਨੇ ਕਿਸਾਨਾਂ ਅਤੇ ਦੁਕਾਨਦਾਰਾਂ ਦੇ ਸਾਹ ਸੁਕਾ ਦਿੱਤੇ ਹਨ। ਇਕ ਪਾਸੇ ਕਿਸਾਨਾਂ ਵਲੋਂ ਝੋਨੇ ਦੀ ਕਟਾਈ ਦੇ ਨਾਲ-ਨਾਲ ਕਣਕ ਦੀ ਬਿਜਾਈ ਜ਼ੋਰਾਂ 'ਤੇ ਹੈ ਦੂਜੇ ਪਾਸੇ ਦੀਵਾਲੀ ਦੇ ਚਲਦਿਆਂ ਦੁਕਾਨਦਾਰਾਂ ਵਲੋਂ ਆਤਿਸ਼ਬਾਜ਼ੀ ਤੇ ਸਜਾਵਟ ਤੋਂ ਇਲਾਵਾ ਹੋਰ ਸਮਾਨ ਦੁਕਾਨਾਂ ਦੇ ਬਾਹਰ ਸਜਾਇਆ ਜਾਣਾ ਹੈ, ਪਰ ਜੇਕਰ ਮੀਂਹ ਜ਼ਿਆਦਾ ਦੇਰ ਤੱਕ ਪੈਂਦਾ ਰਿਹਾ ਤਾਂ ਉਨ੍ਹਾਂ ਨੂੰ ਆਪਣਾ ਸਮਾਨ ਦੁਕਾਨਾਂ ਤੋਂ ਬਾਹਰ ਰੱਖਣ ਵਿਚ ਵੀ ਮੁਸ਼ਕਿਲਾਂ ਆ ਸਕਦੀਆਂ ਹਨ ਤੇ ਗਾਹਕ ਵੀ ਘਰਾਂ ਤੋਂ ਬਾਹਰ ਘੱਟ ਨਿਕਲੇਗਾ।

ਇਹ ਵੀ ਪੜ੍ਹੋ: Anushka Sharma pregnant: ਅਨੁਸ਼ਕਾ ਸ਼ਰਮਾ ਦੀ ਦੂਜੀ ਵਾਰ ਹੋਈ ਗਰਭਵਤੀ? ਵਿਰਾਟ ਕੋਹਲੀ ਨਾਲ ਵੀਡੀਓ 'ਚ ਨਜ਼ਰ ਆਇਆ ਬੇਬੀ ਬੰਪ!