ਮੁੱਖ ਮੰਤਰੀ ਦਾ ਵਿਰੋਧੀਆਂ 'ਤੇ ਤੰਜ਼, ਬੋਲੇ- ਜਿਸਦਾ ਰਾਜ ਆਇਆ ਕੈਪਟਨ ਪਰਿਵਾਰ ਉਸ ਵੱਲ ਗਿਆ 

ਏਜੰਸੀ

ਖ਼ਬਰਾਂ, ਪੰਜਾਬ

ਰਾਜ ਕੁਮਾਰ ਵੇਰਕਾ ਨਾਲੋਂ ਤਾਂ ਵੇਰਕਾ ਦਾ ਦੁੱਧ ਹੀ ਚੰਗਾ ਹੈ ਜੋ ਇਕ ਵਾਰ ਫੈਕਟਰੀ ਵਿਚੋਂ ਨਿਕਲ ਕੇ ਦੁਬਾਰਾ ਫੈਕਟਰੀ ਵਿਚ ਤਾਂ ਨਹੀਂ ਜਾਂਦਾ''

CM Bhagwant Mann

ਚੰਡੀਗੜ੍ਹ - ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਤੰਜ਼ ਕੱਸਿਆ ਤੇ ਦਲਬਦਲੂ ਆਗੂਆਂ ਦੀ ਆਲੋਚਨਾ ਕਰਦਿਆਂ  ਕਿਹਾ ਕਿ ਇਹ ਮੌਕਾਪ੍ਰਸਤ ਆਗੂ ਕਦੇ ਵੀ ਲੋਕਾਂ ਦੇ ਨਾਲ ਨਹੀਂ ਰਹੇ ਪਰ ਇਨ੍ਹਾਂ ਨੇ ਹਮੇਸ਼ਾ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਮੁਗਲਾਂ ਜਾਂ ਅੰਗਰੇਜ਼ਾਂ ਜਾਂ ਕਾਂਗਰਸ ਅਤੇ ਹੁਣ ਭਾਜਪਾ ਦਾ ਸਾਥ ਦਿੱਤਾ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਹਮੇਸ਼ਾ ਸੂਬੇ ਅਤੇ ਇੱਥੋਂ ਦੇ ਲੋਕਾਂ ਨਾਲੋਂ ਆਪਣੇ ਸਵਾਰਥੀ ਹਿੱਤਾਂ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਆਗੂਆਂ ਨੂੰ ਪੰਜਾਬ ਅਤੇ ਪੰਜਾਬ ਵਾਸੀਆਂ ਵਿਰੁੱਧ ਕੀਤੇ ਨਾ ਮਾਫ਼ੀਯੋਗ ਅਪਰਾਧਾਂ ਲਈ ਕਦੇ ਵੀ ਮੁਆਫ਼ ਨਹੀਂ ਕਰਨਗੇ ਅਤੇ ਇਨ੍ਹਾਂ ਆਗੂਆਂ ਨੂੰ ਆਪਣੇ ਗੁਨਾਹਾਂ ਦਾ ਹਿਸਾਬ ਦੇਣਾ ਪਵੇਗਾ। 

ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਕਿਹਾ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਲੱਕੀ ਡਰਾਅ ਰਾਹੀਂ ਗੁਰੂਗ੍ਰਾਮ ਵਿਖੇ ਪਲਾਟ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਅਤੇ ਉਸ ਦਾ ਪਰਿਵਾਰ ਇੰਨੇ ਖੁਸ਼ਕਿਸਮਤ ਕਿਉਂ ਹਨ ਕਿ ਉਨ੍ਹਾਂ ਕੋਲ ਅਜਿਹੇ ਕੀਮਤੀ ਪਲਾਟ ਹਰਿਆਣਾ ਵਿੱਚ ਵੀ ਹਨ ਜਦਕਿ ਪੰਜਾਬ ਦੇ ਆਮ ਲੋਕਾਂ ਨੂੰ ਕਦੇ ਵੀ ਅਜਿਹੇ ਪਲਾਟ ਡਰਾਅ ਵਿੱਚ ਨਹੀਂ ਮਿਲੇ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਲਾਟ ਅਤੇ ਹੋਰ ਰਿਆਇਤਾਂ ਸੁਖਬੀਰ ਅਤੇ ਉਸਦੇ ਪਰਿਵਾਰ ਨੂੰ ਸੂਬੇ ਨਾਲ ਗੱਦਾਰੀ ਕਰਨ ਦਾ ਇਨਾਮ ਸਨ।

- ਮੁੱਖ ਮੰਤਰੀ ਭਗਵੰਤ ਮਾਨ ਦਾ ਕੈਪਟਨ ਪਰਿਵਾਰ 'ਤੇ ਤੰਜ਼ 
''ਕੈਪਟਨ ਪਰਿਵਾਰ, ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਵੱਲ ਹੋ ਗਏ, ਕਾਂਗਰਸ ਸੀ ਤਾਂ ਕਾਂਗਰਸ ਵੱਲ ਹੋ ਗਏ, ਅਕਾਲੀਆਂ ਦਾ ਰਾਜ ਸੀ ਤਾਂ ਅਕਾਲੀਆਂ ਵੱਲ ਚਲੇ ਗਏ ਤੇ ਹੁਣ ਭਾਜਪਾ ਵੱਲ ਹੋ ਗਏ, ਮਾਂ ਦੇ ਪੁੱਤਾਂ ਨੇ ਕੁੱਝ ਛੱਡਿਆ ਹੀ ਨਹੀਂ''    

- ਮੁੱਖ ਮੰਤਰੀ ਭਗਵੰਤ ਮਾਨ ਦਾ ਰਾਜ ਕੁਮਾਰ ਵੇਰਕਾ 'ਤੇ ਤੰਜ਼ 
''ਰਾਜ ਕੁਮਾਰ ਵੇਰਕਾ ਪਹਿਲਾਂ ਕਾਂਗਰਸ ਵੱਲੋਂ ਬੋਲਦਾ ਸੀ ਫਿਰ ਭਾਜਪਾ ਵੱਲੋਂ ਬੋਲਣ ਲੱਗ ਗਿਆ, ਪਰ ਵੇਰਕਾ ਨਾਲੋਂ ਤਾਂ ਵੇਰਕਾ ਦਾ ਦੁੱਧ ਹੀ ਚੰਗਾ ਹੈ ਜੋ ਇਕ ਵਾਰ ਫੈਕਟਰੀ ਵਿਚੋਂ ਨਿਕਲ ਕੇ ਦੁਬਾਰਾ ਫੈਕਟਰੀ ਵਿਚ ਤਾਂ ਨਹੀਂ ਜਾਂਦਾ''

- ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧੀਆਂ 'ਤੇ ਤੰਜ਼ 
''ਵਿਰੋਧੀ ਪਹਿਲਾਂ ਤਾਂ ਕਹਿੰਦੇ ਰਹੇ ਕਿ 1 ਨਵੰਬਰ ਵਾਲੀ ਡਿਬੇਟ ਵਿਚ ਆਵਾਂਗੇ ਪਰ ਉਸ ਦਿਨ ਕੁਰਸੀਆਂ ਖਾਲੀ ਰਹਿ ਗਈਆਂ, ਉਹ ਤਾਂ ਨਹੀਂ ਆਏ ਕਿਉਂਕਿ ਮੈਂ ਉਹਨਾਂ ਦੇ ਪੱਤੇ ਖੋਲ੍ਹ ਦੇਣੇ ਸੀ''