ਦਲੀਲ, ਅਪੀਲ ਤੇ ਜੋਸ਼ ਨਾਲ ਜਾਰੀ ਰਹੇਗਾ ਕਿਸਾਨੀ ਸੰਘਰਸ਼: ਬਾਬਾ ਤਿਲੋਕੇਵਾਲਾ

ਏਜੰਸੀ

ਖ਼ਬਰਾਂ, ਪੰਜਾਬ

ਦਲੀਲ, ਅਪੀਲ ਤੇ ਜੋਸ਼ ਨਾਲ ਜਾਰੀ ਰਹੇਗਾ ਕਿਸਾਨੀ ਸੰਘਰਸ਼: ਬਾਬਾ ਤਿਲੋਕੇਵਾਲਾ

image

ਸਿਰਸਾ, 9 ਦਸੰਬਰ (ਸੁਰਿੰਦਰ ਪਾਲ ਸਿੰਘ): ਪਿਛਲੇ ਇਕ ਹਫਤੇ ਤੋ ਖੇਤਰ ਦੇ ਕਿਸਾਨ ਜਥਿਆਂ ਨਾਲ ਦਿੱਲੀ ਦੇ ਟਿਕਰੀ ਬਾਡਰ ਤੇ ਜੋਸ਼ ਖਰੋਸ਼ ਅਤੇ ਹੋਸ਼ ਨਾਲ ਡਟੇ ਹੋਏ ਐਸ ਜੀ ਪੀ ਸੀ ਮੈਬਰ ਅਤੇ ਗੁਰਦਵਾਰਾ ਨਿਰਮਲਸਰ ਦੇ ਮੁਖ ਪ੍ਰਬੰਧਕ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕਿਸਾਨ ਦਲੀਲ ਅਪੀਲ ਅਤੇ ਆਪਣੀ ਰਾਜਨੀਤਕ ਸੂਝ ਨਾਲ ਕਿਸਾਨੀ ਸੰਘਰਸ਼ ਨੂੰ ਜਾਰੀ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੀਆਂ ਸੰਗਤਾਂ ਚੱੜਦੀ ਕਲਾ ਵਿਚ ਹਨ ਦੇਸ਼ ਦੇ ਸਾਰੇ ਫਿਰਕਿਆਂ ਵਿਚ ਲਾ ਮਿਸਾਲ ਭਾਈਚਾਰ ਸਾਂਝ ਕਾਇਮ ਹੈ।
ਉਨ੍ਹਾਂ ਫਿਰ ਦੁਰਹਾਇਆ ਕਿ ਸਾਨੂੰ ਦਿੱਲੀ ਛੱਡਣ ਦੀ ਕੋਈ ਜਲਦੀ ਨਹੀ ਇਹ ਕਾਹਲ ਸਰਕਾਰ ਨੂੰ ਹੋ ਸਕਦੀ ਹੈ,ਅਸੀਂ ਤਾਂ ਕਾਲੇ ਕਾਨੂੰਨ ਰੱਦ ਕਰਵਾਕੇ ਹੀ ਵਾਪਸ ਆਵਾਂਗੇ। Àਨ੍ਹਾਂ ਕਿਹਾ ਕਿ ਤਿੰਨੇ ਕਾਲੇ ਖੇਤੀ ਕਾਨੂੰਨਾਂ ਦਵਾਰਾ ਸਰਕਾਰ ਸਾਡੇ ਖੇਤਾਂ ਦੇ ਨਾਲ ਨਾਲ ਸਾਥੋ ਸਾਡੀ ਭਾਸ਼ਾ ਵੀ ਖੋਹ ਰਹੀ ਹੈ। ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਨੇ ਕਿਹਾ ਕਿ ਭਾਵੇਂ ਅਜੇ ਤੱਕ ਮੁੱਖ ਤੌਰ 'ਤੇ ਕਿਸਾਨੀ ਤਬਕਾ ਹੀ ਇਸ ਸੰਘਰਸ਼ ਵਿੱਚ ਸ਼ਾਮਲ ਸੀ ਪਰ ਇਹ ਕਨੂੰਨ ਮਜ਼ਦੂਰਾਂ ਅਤੇ ਹੋਰ ਕਿਰਤੀ ਤਬਕਿਆਂ ਲਈ ਵੀ ਖ਼ਤਰਨਾਕ ਹਨ, ਇਸ ਲਈ ਇਹ ਤਬਕੇ ਵੀ ਸੰਘਰਸ਼ ਵਿਚ ਕੁੱਦ ਪਏ ਹਨ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸੂਬਿਆਂ ਦੀ ਖੁਦਮੁਖਤਿਆਰੀ 'ਤੇ ਵੱਡਾ ਹਮਲਾ ਹਨ ਜਿਹਨਾਂ ਨਾਲ਼ ਕੇਂਦਰ ਤੇ ਸੂਬਿਆਂ ਦਰਮਿਆਨ ਆਉਂਦੇ ਸਮਿਆਂ ਵਿੱਚ ਟਕਰਾਅ ਤਿੱਖਾ ਹੋਵੇਗਾ। ਇਸ ਧਾਰਮਿਕ ਆਗੂ ਨੇ ਅੱਗੇ ਕਿਹਾ ਕਿ ਇਹਨਾਂ ਨਵੇਂ ਕਾਨੂੰਨਾਂ ਨੇ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾ ਦੇਣਾ ਹੈ ਅਤੇ ਜਿਸ ਨਾਲ ਲੱਖਾਂ ਪੱਕੇ ਮੁਲਾਜ਼ਮਾਂ ਦੀਆਂ ਨੌਕਰੀਆਂ 'ਤੇ ਕੁਹਾੜਾ ਵੱਜੇਗਾ। ਉਨ੍ਹਾਂ ਕਿਹਾ ਕਿ ਕਾਲਾਂਵਾਲੀ ਖੇਤਰ ਦੀਆਂ ਜਥੇਬੰਦੀਆਂ ਨੋਜਵਾਨ ਭਾਰਤ ਸਭਾ,ਅਧਿਆਪਕ ਸੰਘ, ਸਰਵਕਰਮਚਾਰੀ ਸੰਘ, ਕਿਸਾਨ ਸਭਾ, ਆੜ੍ਹਤੀ ਐਸੋਸੀਏਸ਼ਨ,ਨਿਊ ਆੜ੍ਹਤੀ ਐਸੋਸੀਏਸ਼ਨ, ਸਵਰਨਕਾਰ ਸੰਘ, ਕੱਚਾ ਆੜ੍ਹਤੀ ਐਸੋਸੇਏਸ਼ਨ,ਡਾ: ਭੀਮ ਰਾਓ ਅੰਬੇਦਰ ਸਭਾ, ਰਿਟਾਇਰ ਕਰਮਚਾਰੀ ਸੰਘ, ਪ੍ਰੈਸਟੀਸਾਇਡ ਐਸੋਸੀਏਸ਼ਨ, ਹੈਲਪਿੰਗ ਹੈਡ ਟਰਸਟ, ਕਰਿਆਣਾ ਮਰਚੈਟ ਤੋ ਸਿਵਾ ਖੇਤਰ ਦੇ ਅਨੇਕਾਂ ਕੱਲਬਾਂ ਅਤੇ ਪੰਚਾਇਤਾਂ ਦੇ ਨੁਮਾਇੰਦੇ ਆਪਣੇ ਜਥੇ ਦਿੱਲੀ ਭੇਜ ਰਹੇ ਹਨ ਜਿਸ ਕਾਰਨ ਉਹ ਇਲਾਕੇ ਦੀਆਂ ਸਾਰੀਆਂ ਸੰਸਥਾਵਾਂ ਅਤੇ ਮਾਵਾਂ ਭੈਣਾਂ ਅਤੇ ਨੋਜਵਾਨਾਂ ਦਾ ਉਹ ਕੋਟਿਨ ਕੋਟ ਧੰਨਵਾਦ ਕਰਦੇ ਹਨ।