ਦਿੱਲੀ ਮੋਰਚੇ 'ਤੇ ਡਟੇ ਕਿਸਾਨਾਂ ਲਈ ਗੁਰਦੁਆਰਾ ਚੋਰਮਾਰ ਸਾਹਿਬ ਵਿਖੇ ਅਰਦਾਸ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਮੋਰਚੇ 'ਤੇ ਡਟੇ ਕਿਸਾਨਾਂ ਲਈ ਗੁਰਦੁਆਰਾ ਚੋਰਮਾਰ ਸਾਹਿਬ ਵਿਖੇ ਅਰਦਾਸ

image

ਕਾਲਾਂਵਾਲੀ, 9 ਦਸੰਬਰ (ਗੁਰਮੀਤ ਸਿੰਘ ਖਾਲਸਾ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸਬੰਧੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਅਰੰਭੇ ਗਏ ਅੰਦੋਲਨ ਨੂੰ ਪੰਜਾਬ ਹਰਿਆਣੇ ਸਮੇਤ ਸਮੁੱਚੇ ਭਾਰਤ ਅਤੇ ਵਿਦੇਸ਼ਾਂ ਵਿਚੋਂ ਵੀ ਭਾਰੀ ਸਹਿਯੋਗ ਮਿਲ ਰਿਹਾ ਹੈ । ਮੋਰਚੇ ਤੇ ਲਗਾਤਾਰ ਡਟੇ ਹੋਏ ਕਿਸਾਨਾਂ ਦੀ ਚੜ੍ਹਦੀਕਲਾ ਅਤੇ ਮੋਰਚੇ ਦੀ ਸਫਲਤਾ ਨੂੰ ਲੈ ਕੇ  ਗੁਰਦੁਆਰਾ ਸਾਹਿਬ ਪਿੰਡ ਚੋਰਮਾਰ ਖੇੜਾ ਵਿਖੇ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਪਾਲ ਸਿੰਘ ਵੱਲੋਂ ਆਪਣੇ ਜਥੇ ਦੇ ਸਿੰਘਾਂ ਸਮੇਤ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਗਈ। ਅਰਦਾਸ ਵਿਚ ਸ਼ਾਮਿਲ ਹੋਣ ਲਈ ਪੁੱਜੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਸਭ ਦਾ ਭਲਾ ਮੰਗਦੀ ਹੈ ਇਸ ਲਈ ਅਸੀਂ ਇਹੋ ਹੀ ਅਰਦਾਸ ਕਰਦੇ ਹਾਂ ਕਿ ਆਪਣੇ ਘਰਾਂ ਤੋਂ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਦਿੱਲੀ ਗਏ ਸਮੂਹ ਕਿਸਾਨ ਨੌਜਵਾਨ, ਬੱਚੇ ਅਤੇ ਬੀਬੀਆਂ ਤੰਦਰੁਸਤ ਘਰਾਂ ਨੂੰ ਪਰਤਣ। ਉਹਨਾਂ ਕਿਹਾ ਕਿ ਕਿਸਾਨ ਸੰਗਤ ਜੋ ਵੀ ਮੰਗਾਂ ਲੈ ਕੇ ਅੰਦੋਲਨ ਕਰ ਰਹੀ ਹੈ ਗੁਰੂ ਕਿਰਪਾ ਕਰੇ ਉਹਨਾਂ ਨੂੰ ਸਫਲਤਾ ਹਾਸਲ ਹੋਵੇ।