'ਕ੍ਰਾਂਤੀ ਕਦੇ ਪਿੱਛੇ ਵੱਲ ਨਹੀਂ ਜਾਂਦੀ - ਨਵਜੋਤ ਸਿੱਧੂ 

ਏਜੰਸੀ

ਖ਼ਬਰਾਂ, ਪੰਜਾਬ

ਲੀਡਰਸ਼ਿਪ ਦੀ ਅਸਲੀ ਤਾਕਤ 'ਨਾ' ਕਰਨ 'ਚ ਹੈ, 'ਹਾਂ' ਕਰਨਾ ਸੌਖਾ ਹੈ...ਜੋ ਤੁਸੀਂ ਨਹੀਂ ਕਰਦੇ, ਉਹ ਨਿਰਧਾਰਿਤ ਕਰਦਾ ਹੈ ਕਿ ਤੁਸੀਂ ਕੀ ਕਰ ਸਕਦੇ ਹੋ।''

Navjot Sidhu

ਚੰਡੀਗੜ੍ਹ  - ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਪਿਛਲੇ 15 ਦਿਨਾਂ ਤੋਂ ਦਿੱਲੀ ਧਰਨੇ 'ਚ ਡਟੇ ਹੋਏ ਹਨ। ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਸਮਰਥਨ ਲਈ ਜਿੱਥੇ ਪੰਜਾਬੀ ਕਲਾਕਾਰ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ, ਉਥੇ ਹੀ ਸਿਆਸੀ ਲੀਡਰ ਵੀ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ।

ਦੇ ਹੱਕ 'ਚ ਆਏ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਤੋਂ ਕਿਸਾਨਾਂ ਦੇ ਸਮਰਥਨ 'ਚ ਟਵੀਟ ਕੀਤਾ ਹੈ ਅਤੇ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਕਿ 'ਕ੍ਰਾਂਤੀ ਕਦੇ ਪਿੱਛੇ ਵੱਲ ਨਹੀਂ ਜਾਂਦੀ...ਲੀਡਰਸ਼ਿਪ ਦੀ ਅਸਲੀ ਤਾਕਤ 'ਨਾ' ਕਰਨ 'ਚ ਹੈ, 'ਹਾਂ' ਕਰਨਾ ਸੌਖਾ ਹੈ...ਜੋ ਤੁਸੀਂ ਨਹੀਂ ਕਰਦੇ, ਉਹ ਨਿਰਧਾਰਿਤ ਕਰਦਾ ਹੈ ਕਿ ਤੁਸੀਂ ਕੀ ਕਰ ਸਕਦੇ ਹੋ।''

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਹੋਏ ਪਹਿਲਾਂ ਵੀ ਟਵੀਟ ਕਰਦਿਆਂ ਕਿਹਾ ਸੀ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਪੂੰਜੀਪਤੀਆਂ ਨਾਲ ਦੋਗਲਾਪਨ ਕਰ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਇਕ ਕਿਸਾਨ 2 ਲੱਖ ਰੁਪਏ ਤੱਕ ਦਾ ਕਰਜ਼ਾ ਲੈਂਦਾ ਹੈ ਤਾਂ ਉਸ ਕੋਲੋਂ ਗਾਰੰਟੀ ਵਜੋਂ ਖ਼ਾਲੀ ਚੈੱਕ 'ਤੇ ਹਸਤਾਖ਼ਰ ਕਰਵਾਏ ਜਾਂਦੇ ਹਨ ਅਤੇ ਕਰਜ਼ਾ ਨਾ ਮੋੜਨ ਦੀ ਸੂਰਤ 'ਚ ਉਸ ਦੀ ਜਾਇਦਾਦ ਨੂੰ ਸੀਜ਼ ਕਰ ਦਿੱਤਾ ਜਾਂਦਾ ਹੈ ਅਤੇ ਕਿਸਾਨ ਨੂੰ ਜੇਲ੍ਹਾਂ ਤੱਕ ਦੀ ਹਵਾ ਖਾਣੀ ਪੈਂਦੀ ਹੈ

ਪਰ ਇਸ ਦੇ ਉਲਟ ਅੰਬਾਨੀ ਨੇ 46 ਹਜ਼ਾਰ ਕਰੋੜ ਰੁਪਏ ਵਾਪਸ ਨਹੀਂ ਕੀਤੇ ਤਾਂ ਕੀ ਉਸ ਕੋਲੋਂ ਖ਼ਾਲੀ ਚੈੱਕ ਲਿਆ ਗਿਆ ਜਾਂ ਫਿਰ ਉਸ ਦੀ ਜਾਇਦਾਦ ਸੀਜ਼ ਕੀਤੀ ਗਈ? ਉਨ੍ਹਾਂ ਕਿਹਾ ਸੀ ਕਿ ਜੇਕਰ ਕਿਸਾਨ ਕਰਜ਼ਾ ਲੈਂਦਾ ਹੈ ਤਾਂ ਉਸ ਨੂੰ 5 ਸਾਲਾਂ ਅੰਦਰ ਬੈਂਕ ਨੂੰ ਕਰਜ਼ਾ ਮੋੜਨਾ ਪੈਂਦਾ ਹੈ ਪਰ ਵੱਡੇ-ਵੱਡੇ ਪੂੰਜੀਪਤੀਆਂ ਨੂੰ 20 ਜਾਂ 25 ਸਾਲਾਂ ਦਾ ਸਮਾਂ ਕਰਜ਼ਾ ਮੋੜਨ ਲਈ ਦਿੱਤਾ ਜਾਂਦਾ ਹੈ, ਜੋ ਕਿ ਕਿਸਨਾਂ ਨਾਲ ਸਰਾਸਰ ਧੱਕੇਸ਼ਾਹੀ ਹੈ।