ਅੰਮ੍ਰਿਤਸਰ, 9 ਦਸੰਬਰ (ਅਮਨਦੀਪ ਸਿੰਘ ਕੱਕੜ): ਪੁਲਿਸ ਨੇ ਜ਼ਿਲ੍ਹੇ ਦੇ ਇਕ ਨਿਜੀ ਹੋਟਲ ਵਿਚੋਂ ਛੇ ਆਰੋਪੀਆਂ ਨੂੰ ਹਥਿਆਰਾਂ ਤੇ ਹੋਰ ਸਮਾਨ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਰਾਮਬਾਗ਼ ਦੇ ਐਸ.ਐਚ.ਓ.ਨੀਰਜ ਸ਼ਰਮਾਂ ਨੂੰ ਗੁਪਤ ਜਾਣਕਾਰੀ ਮਿਲੀ ਕਿ ਇਕ ਨਿਜੀ ਹੋਟਲ ਵਿਚ ਕੁੱਝ ਵਿਅਕਤੀ ਰੁਕੇ ਹੋਏ ਹਨ, ਜੋ ਅੰਮ੍ਰਿਤਸਰ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਹਨ। ਐਸ.ਐਚ.ਓ.ਨੀਰਜ ਸ਼ਰਮਾਂ ਨੇ ਪੁਲਿਸ ਪਾਰਟੀ ਨਾਲ ਉਥੇ ਛਾਪਾ ਮਾਰਿਆ।
ਛਾਪੇ ਦੌਰਾਨ ਛੇ ਸਮਾਜ ਵਿਰੋਧੀ ਅਨਸਰਾਂ ਨੂੰ ਪੁਲਿਸ ਨੇ ਕਾਬੂ ਕੀਤਾ।ਪੁਲਿਸ ਨੇ ਇਨ੍ਹਾਂ ਕੋਲੋਂ 1 ਦੇਸੀ ਪਿਸਤੌਲ, 9 ਐਮਐਮ ਦੀਆਂ ਗੋਲੀਆਂ, 1 ਕਿਰਚ, 2 ਬੇਸਬਾਲ, 1 ਲੱਖ 27 ਹਜ਼ਾਰ ਨਕਦ, 2 ਕਾਰਾਂ ਅਤੇ 11 ਮੋਬਾਈਲ ਬਰਾਮਦ ਕੀਤੇ।
ਐਸ.ਐਚ.ਓ. ਨੀਰਜ ਸ਼ਰਮਾਂ ਨੇ ਦਸਿਆ ਕਿ ਇਕ ਸਾਥੀ ਪੁਲਿਸ ਦੀ ਗ੍ਰਿਫ਼ਤ ਵਿਚ ਨਹੀਂ ਆ ਸਕਿਆ, ਪਰ ਜਲਦੀ ਹੀ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਉਸ ਵਿਰੁਧ ਹੋਰ ਵੀ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਮਿਲਿਆ ਹੈ ਅਤੇ ਸਖ਼ਤੀ ਨਾਲ ਇਨਾਂ ਕੋਲੋਂ ਪੁਛਗਿਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਫ਼ੋਟੋ ਕੈਪਸ਼ਨ-ਥਾਣਾਂ ਰਾਮਬਾਗ ਦੀ ਪੇਲਿਸ ਵੱਲੋਂ ਕਾਬੂ ਕੀਤੇ ਗਏ ਸਮਾਜ ਵਿਰੋਧੀ ਅਨਸਰ।
image