ਨਸ਼ਾ ਤਸਕਰਾਂ ਨੂੰ ਭਜਾਉਣ ਵਾਲਾ ਇਹ ਪ੍ਰੋਫੈਸਰ ਵੀ ਕਿਸਾਨਾਂ ਦੇ ਹੱਕ 'ਚ ਨਿਤਰਿਆ
''ਸਰਕਾਰ ਵੱਡੀ ਚਾਲ ਚਲ ਰਹੀ"
ਨਵੀਂ ਦਿੱਲੀ -ਨਿਮਰਤ ਕੌਰ -ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਹਰਿਆਣਾ ਦੇ ਕਿਸਾਨ ਵੀ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ।
ਇਸ ਬਾਰੇ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਨੇ ਨਸ਼ੇ ਤਸਕਰਾਂ ਨੂੰ ਫੜਾਉਣ ਵਾਲੇ ਪ੍ਰੋਫੈਸਰ ਗੁਰਪ੍ਰੀਤ ਸਿੰਘ ਕੋਟਲੀ ਨਾਲ ਗੱਲਬਾਤ ਕੀਤੀ ਜੋ ਕਿ ਫਜਿਕਿਸ ਪੜਾਉਂਦੇ ਹਨ।
ਕੋਟਲੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਬੜੇ ਭਾਵੁਕ ਨੇ ਜਿਸ ਕੰਮ ਵਿਚ ਪੈ ਜਾਣ ਉਸਨੂੰ ਫਿਰ ਕਰਕੇ ਹੀ ਛੱਡਦੇ ਹਨ ਉਹਨਾਂ ਕਿਹਾ ਕਿ ਪਿੰਡਾਂ ਚ ਕਿਸਾਨਾਂ ਦੇ ਘਰ ਜਨਮੇ ਹਾਂ ਅਸੀਂ ਗਰੀਬੀ ਵੇਖੀ ਹੈ ਤੇ ਜਦੋਂ ਹੁਣ ਜ਼ਮੀਨ ਖੁਸਕਣ ਲੱਗੀ ਤੀਂ ਸਾਡੀਆਂ ਆਂਦਰਾਂ ਬਾਹਰ ਆ ਗਈਆਂ।
ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਦੁਨੀਆਂ ਵੇਖ ਰਹੀ ਹਾ ਅੱਜ ਪੰਜਾਬ ਇਸ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ। ਮਾਹੌਲ ਬੰਦੇ ਦੀ ਸੋਚ ਬਦਲ ਦਿੰਦਾ ਹੈ। ਇਸ ਅੰਦੋਲਨ ਵਿਚ ਲੱਖਾਂ ਲੋਕ ਹਨ ਜੋ ਆਪਣੀ ਜਾਨ ਕੁਰਬਾਨ ਕਰਨ ਨੂੰ ਵੀ ਤਿਆਰ ਉਥੇ ਦੀ ਇਸ ਅੰਦੋਲਨ ਵਿਚ ਦੋ ਤਿੰਨ ਬੰਦੇ ਗਲਤ ਸੋਚ ਵਾਲੇ ਵੀ ਹੋਣਗੇ ਤਾਂ ਉਹਨਾਂ ਦੀ ਸੋਚ ਵੀ ਜ਼ਰੂਰ ਬਦਲ ਜਾਵੇਗੀ।
ਅੱਜ ਪੰਜਾਬ ਪੰਜਾਬ ਸਿੰਘ ਬਣ ਕੇ ਉਭਰ ਰਿਹਾ ਹੈ। ਅੱਜ ਭਗਤ ਸਿੰਘ , ਸਰਾਭੇ ਦੇ ਵਾਰਿਸ ਇੰਨੀ ਵੱਡੀ ਜ਼ਿੰਮੇਵਾਰੀ ਚੁੱਕ ਰਹੇ ਹਨ ਜਿਸ ਬਾਰੇ ਸੋਚਿਆ ਵੀ ਨਹੀਂ ਕਦੇ। ਪੰਜਾਬ ਪ੍ਰਤੀ ਲੋਕਾਂ ਦਾ ਨਜ਼ਰੀਆਂ ਬਦਲ ਰਿਹਾ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੀਜੇਪੀ ਸਰਕਾਰ ਲਗਾਤਾਰ ਚਾਲਾਂ ਖੇਡ ਰਹੀ ਹੈ। ਸਰਕਾਰ ਨੇ ਵਪਾਰੀਆਂ ਦਾ ਸੰਘ ਘੁੱਟ ਦਿੱਤਾ ਹੈ।