ਅਫ਼ਗਾਨਿਸਤਾਨ ਤੋਂ ਭਾਰਤ ਆਏ 110 ਸਿੱਖ, ਗੁਰੂ ਗ੍ਰੰਥ ਸਾਹਿਬ ਸਮੇਤ ਹਿੰਦੂ ਗ੍ਰੰਥ ਲੈ ਕੇ ਪਹੁੰਚੇ ਭਾਰਤ

ਏਜੰਸੀ

ਖ਼ਬਰਾਂ, ਪੰਜਾਬ

ਇਨ੍ਹਾਂ ਲੋਕਾਂ ਨੂੰ ਕਾਬੁਲ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਲਿਆਂਦਾ ਗਿਆ ਹੈ।

Operation Devi Shakti: 110 Sikhs from Afghanistan, Swaroop of Guru Granth Sahib being brought to India

 

ਕਾਬੁਲ - ਅਫ਼ਗਾਨਿਸਤਾਨ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਹਥਿਆਰਬੰਦ ਸੈਨਾਵਾਂ ਵੱਲੋਂ ਚਲਾਏ ਜਾ ਰਹੇ ‘ਆਪ੍ਰੇਸ਼ਨ ਦੇਵੀ ਸ਼ਕਤੀ’ ਤਹਿਤ 110 ਸਿੱਖਾਂ ਦਾ ਵਫ਼ਦ ਅੱਜ ਭਾਰਤ ਪਹੁੰਚਿਆ ਹੈ। ਇਹ ਵਫ਼ਦ ਆਪਣੇ ਨਾਲ ਸਿੱਖ ਧਰਮ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਲੈ ਕੇ ਆਇਆ ਹੈ। ਇਨ੍ਹਾਂ ਲੋਕਾਂ ਨੂੰ ਕਾਬੁਲ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਲਿਆਂਦਾ ਗਿਆ ਹੈ।

Operation Devi Shakti: 110 Sikhs from Afghanistan, Swaroop of Guru Granth Sahib being brought to India

ਇਹ ਸਮੂਹ ਆਪਣੇ ਨਾਲ ਕਾਬੁਲ ਸਥਿਤ ਪ੍ਰਾਚੀਨ ਅਸਮਈ ਮੰਦਰ ਤੋਂ ਰਾਮਾਇਣ, ਮਹਾਭਾਰਤ ਅਤੇ ਗੀਤਾ ਸਮੇਤ ਹੋਰ ਹਿੰਦੂ ਗ੍ਰੰਥਾਂ ਸਮੇਤ ਗੁਰੂ ਗ੍ਰੰਥ ਸਾਹਿਬ ਲੈ ਕੇ ਆਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਹਵਾਈ ਅੱਡੇ ਤੋਂ ਲੈਣ ਕੇ ਆਉਣ ਲਈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਪੁਜੇ।
ਗੰਭੀਰ ਆਰਥਿਕ ਅਤੇ ਸਮਾਜਿਕ ਸੰਕਟ ਦਾ ਸਾਹਮਣਾ ਕਰ ਰਹੇ ਅਫ਼ਗਾਨਿਸਤਾਨ ਦੀ ਸਥਿਤੀ ਇਸ ਸਮੇਂ ਬਹੁਤ ਗੰਭੀਰ ਬਣੀ ਹੋਈ ਹੈ। ਅਮਰੀਕਾ ਵੱਲੋਂ ਫੌਜ ਵਾਪਸੀ ਅਤੇ ਤਾਲਿਬਾਨ ਦੇ ਪਿੱਛੇ ਹਟਣ ਦੇ ਐਲਾਨ ਨੇ ਸਥਿਤੀ ਨੂੰ ਹੋਰ ਪੇਚੀਦਾ ਕਰ ਦਿੱਤਾ ਹੈ ਅਤੇ ਵਿਦੇਸ਼ੀ ਅਫਗਾਨ ਨਾਗਰਿਕ ਵੀ ਇੱਥੋਂ ਜਾਣਾ ਚਾਹੁੰਦੇ ਹਨ। 

ਕਈ ਭਾਰਤੀ ਨਾਗਰਿਕ ਵੀ ਅਫਗਾਨਿਸਤਾਨ ਵਿਚ ਫਸੇ ਹੋਏ ਹਨ। ਸਰਕਾਰ ਆਪਰੇਸ਼ਨ ਦੇਵੀ ਸ਼ਕਤੀ ਦੇ ਨਾਂ 'ਤੇ ਇਨ੍ਹਾਂ ਨੂੰ ਹਟਾਉਣ ਦੀ ਮੁਹਿੰਮ ਚਲਾ ਰਹੀ ਹੈ। 3 ਦਸੰਬਰ ਨੂੰ ਕੇਂਦਰ ਨੇ ਸੰਸਦ ਨੂੰ ਦੱਸਿਆ ਸੀ ਕਿ ਇਸ ਆਪਰੇਸ਼ਨ ਤਹਿਤ 438 ਭਾਰਤੀਆਂ ਸਮੇਤ ਕੁੱਲ 565 ਲੋਕਾਂ ਨੂੰ ਉਥੋਂ ਲਿਆਂਦਾ ਜਾ ਚੁੱਕਾ ਹੈ। 
ਸਰਕਾਰ ਨੇ ਇਹ ਵੀ ਦੱਸਿਆ ਸੀ ਕਿ ਕੁਝ ਭਾਰਤੀ ਜਿਨ੍ਹਾਂ ਨੇ ਵਿਦੇਸ਼ ਮੰਤਰਾਲੇ ਦੇ ਵਿਸ਼ੇਸ਼ ਅਫਗਾਨਿਸਤਾਨ ਸੈੱਲ ਨਾਲ ਸੰਪਰਕ ਕੀਤਾ ਸੀ ਅਤੇ ਇੱਥੋਂ ਨਿਕਲਣ ਦੀ ਇੱਛਾ ਪ੍ਰਗਟਾਈ ਸੀ, ਉਹ ਅਜੇ ਵੀ ਉਥੇ ਫਸੇ ਹੋਏ ਹਨ। ਸਾਡਾ ਸੈੱਲ ਉਨ੍ਹਾਂ ਦੇ ਨਾਲ ਅਫਗਾਨ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਦੇ ਸੰਪਰਕ ਵਿੱਚ ਹੈ।