ਲੁਧਿਆਣਾ ਜੇਲ 'ਚ ਹੰਗਾਮਾ, ਹਵਾਲਾਤੀ ਆਪਸ 'ਚ ਭਿੜੇ, ਤਿੰਨ ਦੇ ਸਿਰ 'ਚ ਲੱਗੀਆਂ ਸੱਟਾਂ
ਲੁਧਿਆਣਾ ਜੇਲ 'ਚ ਹੰਗਾਮਾ, ਹਵਾਲਾਤੀ ਆਪਸ 'ਚ ਭਿੜੇ, ਤਿੰਨ ਦੇ ਸਿਰ 'ਚ ਲੱਗੀਆਂ ਸੱਟਾਂ
ਲੁਧਿਆਣਾ, 9 ਦਸੰਬਰ (ਗਿੱਲ): ਜੇਲ੍ਹ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅੱਧਾ ਦਰਜਨ ਤੋਂ ਵੱਧ ਹਵਾਲਾਤੀ ਆਪਸ 'ਚ ਭਿੱੜ ਗਏ | ਬੰਦਿਆਂ ਨੇ ਖੂਬ ਹੰਗਾਮਾ ਕੀਤਾ ਤੇ ਇੱਕ ਦੂਜੇ ਦੇ ਸੱਟਾਂ ਮਾਰੀਆਂ | ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਸੂਰਜ ਮੱਲ ਦੀ ਸ਼ਿਕਾਇਤ ਉਪਰ ਹਵਾਲਾਤੀ ਦਰਪਣ ਸਿੰਗਲਾ, ਰੋਬਿਨ,ਰੋਮਿਸ ਕੁਮਾਰ ਉਰਫ ਰੋਮੀ ਅਤੇ ਅਰਜੁਨ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ | ਸਹਾਇਕ ਸੁਪਰਡੈਂਟ ਸੂਰਜ ਮੱਲ ਦੇ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਨੇ ਹਵਾਲਾਤੀ ਦੀਪਕ ਧਾਲੀਵਾਲ ,ਰੋਹਿਤ ਟਾਂਕ ਉਰਫ ਬੇਟਾ ,ਅਨੀਕੇਤ ਬੈਂਸ ਉਰਫ ਕਾਕੂ, ਸ਼ਿਵਾ ਭੱਟੀ, ਅੰਕੁਸ਼ ਕੁਮਾਰ ਉਰਫ ਜੱਟ ਨਾਲ ਲੜਾਈ ਝਗੜਾ ਕੀਤਾ | ਹਵਾਲਾਤੀ ਅੰਕੁਸ਼ ਕੁਮਾਰ ਉਰਫ ਜੱਟ, ਦੀਪਕ ਧਾਲੀਵਾਲ, ਰੋਹਿਤ ਟਾਂਕ ਅਤੇ ਦਰਪਣ ਸਿੰਗਲਾ ਦੇ ਸਿਰ 'ਚ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਜੇਲ੍ਹ ਦੇ ਹਸਪਤਾਲ ਲਿਆਂਦਾ ਗਿਆ | ਜ਼ਿਆਦਾ ਫੱਟੜ ਹੋਏ ਹਵਾਲਾਤੀ ਅੰਕੁਸ਼ ਕੁਮਾਰ ਉਰਫ ਜੱਟ ਨੂੰ ਸਿਵਲ ਹਸਪਤਾਲ ਲੁਧਿਆਣਾ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ | ਇਸ ਮਾਮਲੇ 'ਚ ਜਾਂਚ ਅਧਿਕਾਰੀ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਸੂਰਜ ਮੱਲ ਦੀ ਸ਼ਿਕਾਇਤ ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ | ਹਮਲਾ ਕਰਨ ਵਾਲੇ ਹਵਾਲਾਤੀਆਂ ਨੇ ਅਜਿਹਾ ਕਰਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਹੈ |
ਫੋਟੋ : ਲੁਧਿਆਣਾ ਡੀ