ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਦੀ ਹੜਤਾਲ ਜਾਰੀ
ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਦੀ ਹੜਤਾਲ ਜਾਰੀ
ਰਾਏਕੋਟ, 9 ਦਸੰਬਰ (ਜਸਵੰਤ ਸਿੰਘ ਸਿੱਧੂ) : ਪਿੰਡ ਬੁਰਜ ਹਰੀ ਸਿੰਘ ਵਿਖੇ ਸਥਿਤ ਬੀਡੀਪੀਓ ਦਫ਼ਤਰ ਬਲਾਕ ਰਾਏਕੋਟ ਦੇ ਸਮੂਹ ਕਰਮਚਾਰੀਆਂ ਵੱਲੋਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਅਧੀਨ 22 ਨਵੰਬਰ ਤੋਂ ਚੱਲ ਰਹੀ ਹੜਤਾਲ ਤਹਿਤ ਅੱਜ 17 ਵੇਂ ਦਿਨ ਵੀ ਜਾਰੀ ਰਹੀ ,ਇਸ ਧਰਨੇ ਦÏਰਾਨ ਪੰਚਾਇਤ ਯੂਨੀਅਨ ਬਲਾਕ ਦੇ ਪ੍ਰਧਾਨ ਸਰਪੰਚ ਜਸਪੀ} ਸਿੰਘ ਧਾਲੀਵਾਲ ਨੇ ਵੱਡੀ ਗਿਣਤੀ ਚ ਪੰਚਾ ਸਰਪੰਚਾਂ ਸਮੇਤ ਸ਼ਮੂਲੀਅਤ ਕੀਤੀ ਇਸ ਮÏਕੇ ਜਾਣਕਾਰੀ ਦਿੰਦਿਆ ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਸਿੰਘ, ਸਕੱਤਰ ਕੇਵਲ ਸਿੰਘ , ਸਕੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਮੂਹ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਕਈ ਵਾਰ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ ਪ੍ਰੰਤੂ ਉਨ੍ਹਾਂ ਦੀਆਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ¢ ਜਿਸ ਦੇ ਸਿੱਟੇ ਵਜੋਂ ਸਮੂਹ ਕਰਚਮਾਰੀਆਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਅਤੇ ਮੰਗਾਂ ਦੀ ਪੂਰਤੀ ਲਈ 22 ਨਵੰਬਰ ਤੋਂ ਅਣਮਿਥੇ ਸਮੇਂ ਲਈ ਸੁਰੂ ਕੀਤੀ ਹੜਤਾਲ ਅੱਜ ਵੀ ਜਾਰੀ ਹੈ¢ ਉਨ੍ਹਾਂ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਆਖਿਆ ਕਿ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀਆਂ ਦੇ ਸਮੂਹ ਕਰਮਚਾਰੀ ਲੋਕਲ ਗÏਰਮਿੰਟ ਅਧੀਨ ਆਉਂਦੇ ਹਨ¢
ਇਸ ਲਈ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ 'ਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਜਾਣ, ਕਰਮਚਾਰੀਆਂ ਨੂੰ ਤਨਖਾਹਾਂ ਰੈਗੂਲਰ ਦੇਣੀਆਂ ਯਕੀਨੀਆਂ ਬਣਾਈਆਂ ਜਾਣ, ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਬਿਲਡਿੰਗਾਂ ਮੁਫ਼ਤ ਦੇਣ ਸਬੰਧੀ ਜਾਰੀ ਕੀਤੇ ਪੱਤਰ ਵਾਪਸ ਲਏ ਜਾਣ ਤਾਂ ਜੋ ਇਨ੍ਹਾਂ ਸੰਸਥਾਵਾਂ ਦੀ ਆਮਦਨ 'ਚ ਵਾਧਾ ਹੋ ਸਕੇ, ਬਲਕਿ ਪਹਿਲਾਂ ਮੁਫ਼ਤ ਦਿੱਤੀਆਂ ਜਾਇਦਾਦਾਂ ਨੂੰ ਸਬੰਧਤ ਅਦਾਰੇ ਅਧੀਨ ਲਿਆਂਦਾ ਜਾਵੇ ਅਤੇ ਆਪਣੇ ਦਫ਼ਤਰ/ਵਿਭਾਗ ਚਲਾ ਰਹੇ ਅਦਾਰਿਆਂ ਤੋਂ ਕਿਰਾਇਆ ਵਸੂਲਿਆ ਜਾਵੇ¢ ਕਰਮਚਾਰੀਆਂ ਦੀ ਸੀਪੀਐਫ ਦੀ ਰਕਮ ਸਮੇਂ ਸਿਰ ਜਮ੍ਹਾਂ ਕਰਵਾਈ ਜਾਵੇ ਅਤੇ ਹਰ ਸਾਲ ਕਰਮਚਾਰੀਆਂ ਨੂੰ ਉਸ ਦੇ ਖਾਤੇ ਦੀ ਜਾਣਕਾਰੀ ਦਿੱਤੀ ਜਾਵੇ, ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਇਸ ਮÏਕੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਜਸਪੀ} ਸਿੰਘ ਧਾਲੀਵਾਲ ਨੇ ਕਿਹਾ ਕਿ ਗ੍ਰਾਮ ਪੰਚਾਇਤ, ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਰਾਜਨੀਤਿਕ ਤÏਰ 'ਤੇ ਵਿਜੀਲੈਂਸ ਪਾਸੋਂ ਕਰਵਾਈ ਜਾ ਰਹੀ ਪੜਤਾਲ ਨੂੰ ਰੋਕਿਆ ਜਾਵੇ ਆਡਿਟ ਦੇ ਨਾ ਤੇ ਸਰਪੰਚਾਂ ਨੂੰ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਤੰਗ ਪਰੇਸ਼ਨ ਕਰਨਾ ਬੰਦ ਕੀਤਾ ਜਾਵੇ ਇਹ ਪੜਤਾਲਾਂ ਲੋੜ ਮੁਤਾਬਿਕ ਵਿਭਾਗੀ ਪੱਧਰ 'ਤੇ ਕਰਵਾਈਆਂ ਜਾਣ¢
ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਕਰਮਚਾਰੀਆਂ ਦੀ ਰਾਜਨੀਤਿਕ ਤÏਰ 'ਤੇ ਹੋ ਰਹੀਆਂ ਬਦਲੀਆਂ ਨੂੰ ਰੋਕਿਆ ਜਾਵੇ, ਖਾਲੀ ਅਸਾਮੀਆਂ ਨੂੰ ਜਲਦ ਭਰਿਆ ਜਾਵੇ, ਪੰਚਾਇਤ ਸਕੱਤਰਾਂ ਨੂੰ ਸਿਰਫ਼ 5 ਗ੍ਰਾਮ ਪੰਚਾਇਤਾਂ ਤੋਂ ਵੱਧ ਦਾ ਕੰਮ ਨਾ ਦਿੱਤਾ ਜਾਵੇ, ਜ਼ਿਲ੍ਹਾ ਪ੍ਰੀਸ਼ਦ ਵਿਚ ਲੇਖਾ ਅਫ਼ਸਰ ਦੀ ਅਸਾਮੀ ਜ਼ਿਲ੍ਹਾ ਪ੍ਰੀਸ਼ਦ ਦੇ ਕਰਮਚਾਰੀਆਂ ਨੂੰ ਤਰੱਕੀ ਰਾਹੀਂ ਭਰੀ ਜਾਵੇ¢ ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਲਾਗੂ ਨਹੀਂ ਕੀਤਾ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ13ਦਸੰਬਰ ਡਾਇਰੈਕਟਰ ਪੰਚਾਇਤ ਵਿਭਾਗ ਦੇ ਮੁਹਾਲੀ ਦਫ਼ਤਰ ਵਿਖੇ ਵਿਸ਼ਾਲ ਧਰਨਾ ਲਗਾਉਣਗੇ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ¢ ਇਸ ਸਮੇਂ ਸਰਪੰਚ ਲਖਵੀਰ ਸਿੰਘ ਲੋਹਟਬੱਦੀ, ਸਰਪੰਚ ਭੁਪਿੰਦਰ ਕÏਰ ਬੁਰਜ ਹਰੀ ਸਿੰਘ, ਸਰਪੰਚ ਮੇਜਰ ਸਿੰਘ ਧੂਰਕੋਟ, ਸਰਪੰਚ ਦਰਸ਼ਨ ਮਾਨ ਸਹਿਬਾਜਪੁਰਾ, ਸਰਪੰਚ ਜਗਦੇਵ ਸਿੰਘ ਰੂਪਾਪੱਤੀ, ਸਰਪੰਚ ਜਗਦੇਵ ਸਿੰਘ ਚੀਮਾਂ ਬੱਸੀਆਂ,ਹਰਪੀਤ ਸਿੰਘ ਬੋਪਾਰਾਏ, ਰਛਪਾਲ ਸਿੰਘ ਸੀਲੋਆਣੀ, ਦਲਜੀਤ ਸਿੰਘ ਝੋਰੜਾ, ਵੀਡੀਓ ਸੁਰਿੰਦਰਜੀਤ ਸਿੰਘ, ਸਰਪੰਚ ਤਰਸੇਮ ਸਿੰਘ ਰਾਜਗੜ੍ਹ, ਬਿੱਲੂ ਜੱਟੁਰਾ, ਜਗਮੀਤ ਸਿੰਘ, ਸਨਦੀਪ ਸਿੰਘ,, ਗੁਰਜੰਟ ਸਿੰਘ, ਗੁਰਦੀਪ ਸਿੰਘ, ਕੇਵਲ ਸਿੰਘ, ਸਰਜਿੰਦਰ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ¢
L48_ •aswant Sidhu_09_04