ਜਲੰਧਰ, 21 ਨਵੰਬਰ (ਸਤਨਾਮ ਸਿੰਘ ਸਿੱਧੂ) : 50 ਤੋਂ ਵੱਧ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਪਣੇ ਸਬੰਧਤ ਦੇਸ਼ਾਂ ਦੀ ਵਿਰਾਸਤ ਅਤੇ ਸਮਾਰੋਹਾਂ ਦੀ ਤਰਜ਼ਮਾਨੀ ਕਰਨ ਲਈ ਵਿਸ਼ਾਲ ਸਮੂਹਕ ਮੰਚ ਦੀ ਪੇਸ਼ਕਸ਼ ਕਰਦਿਆਂ ਲਵਲੀ ਪ੍ਰ੍ਰੋਫ਼ੈਸ਼ਨਲ ਯੂਨੀਵਰਸਟੀ ਨੇ ਸਾਲਾਨਾ ਅੰਤਰਰਾਸ਼ਟਰੀ ਫੈਸਟ 'ਵਨ ਵਰਲਡ' ਦਾ ਆਯੋਜਨ ਕੀਤਾ।ਇਸ ਸਾਲ ਦੋ ਦਿਨੀ ਫੈਸਟ ਦਾ ਅਠਵਾਂ ਐਡੀਸ਼ਨ ਤਿਉਹਾਰਾਂ ਅਤੇ ਸਮਾਰੋਹਾਂ ਦੇ ਵਿਸ਼ੇ 'ਤੇ ਹੈ। ਅਫ਼ਗ਼ਾਨਿਸਤਾਨ ਦੇ ਭਾਰਤ 'ਚ ਰਾਜਦੂਤ ਸ਼ੈਦਾ ਮੁਹੰਮਦ ਅਬਦਾਲੀ, ਗੈਬਾਨ ਦੇ ਰਾਜਦੂਤ ਡਿਜਿਰੇ ਕੋਸਬਾ, ਗੈਮਬਿਆ ਦੀ ਰਾਜਦੂਤ ਜੈਨਬਾ ਜਗਨੇ, ਨਾਈਜੀਰੀਆ ਦੇ ਹਾਈ ਕਮੀਸ਼ਨ ਦੇ ਮੰਤਰੀ ਅਲਾਟਿਸ ਇਸਮਾਇਲ ਆਯੋਬਾਮੀ, ਘਾਨਾ ਰਿਪਬਲਿਕ ਦੇ ਹਾਈ ਕਮਿਸ਼ਨਰ ਮਾਈਕਲ ਹਾਰੂਨ ਯਾਕ ਨਾਰਟੇ ਅਤੇ ਯੁਗਾਂਡਾ ਦੀ ਮਾਰਗਰੇਟ ਕੇ ਡੀ.ਸੀ. ਨੇ ਕੈਂਪਸ 'ਚ ਫੈਸਟ ਦਾ ਉਦਘਾਟਨ ਕੀਤਾ।ਫੈਸਟ ਦਾ ਸ਼ੁਭਾਅਰੰਭ ਦੋ ਕਿਲੋਮੀਟਰ ਲੰਮੀ ਰੰਗੀਨ ਸ਼ੋÎਭਾ ਯਾਤਰਾ ਨਾਲ ਹੋਇਆ, ਜਿਸ 'ਚ 50 ਤੋਂ ਵੱਧ ਅੰਤਰਰਾਸ਼ਟਰੀ ਝਾਂਕੀਆਂ ਸ਼ਾਮਲ ਸਨ। ਇਸ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਅਪਣੇ-ਅਪਣੇ ਦੇਸ਼ਾਂ ਦੀ ਸੰਸਕ੍ਰਿਤਕ ਵਿਰਾਸਤ ਦਾ ਗੀਤ-ਸੰਗੀਤ ਨਾਲ ਪ੍ਰਦਰਸ਼ਨ ਵੀ ਕੀਤਾ। ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇਸ ਮੌਕੇ ਅਪਣੇ-ਅਪਣੇ ਦੇਸ਼ਾਂ ਨਾਲ ਸਬੰਧਤ ਗਹਿਣਿਆਂ-ਪੋਸ਼ਾਕਾਂ ਆਦਿ ਨੂੰ ਵੀ ਧਾਰਣ ਕੀਤਾ ਹੋਇਆ ਸੀ।