ਭਾਜਪਾ ਕਾਰਨ ਦੇਸ਼ ਅਨਾਜ ਸੰਕਟ ਵਲ ਵੱਧ ਰਿਹੈ: ਮਮਤਾ ਬੈਨਰਜੀ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਕਾਰਨ ਦੇਸ਼ ਅਨਾਜ ਸੰਕਟ ਵਲ ਵੱਧ ਰਿਹੈ: ਮਮਤਾ ਬੈਨਰਜੀ

image

ਰਾਣਾਘਾਟ (ਪਛਮੀ ਬੰਗਾਲ), 11 ਜਨਵਰੀ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਸਬੰਧ ਵਿਚ ਭਾਜਪਾ ਦੇ 'ਅੜੀਅਲ' ਰਵਈਏ ਕਾਰਨ ਦੇਸ਼ ਅਨਾਜ ਸੰਕਟ ਵਲ ਵੱਧ ਰਿਹਾ ਹੈ | ਮਮਤਾ ਨੇ ਕਿਹਾ ਕਿ ਦੂਜੀ ਰਾਜਨੀਤਕ ਪਾਰਟੀਆਂ ਦੇ 'ਬੇਕਾਰ' ਆਗੂਆਂ  ਨੂੰ ਸ਼ਾਮਲ ਕਰ ਕੇ ਭਾਜਪਾ 'ਕਬਾੜ' ਪਾਰਟੀ ਬਣ ਰਹੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਖ਼ੁਰਾਕੀ ਸੰਕਟ ਵਲ ਵੱਧ ਰਿਹਾ ਹੈ | 
ਜੇ ਭਾਜਪਾ ਖੇਤੀਬਾੜੀ ਕਾਨੂੰਨਾਂ 'ਤੇ ਅੜੀ ਹੋਈ ਹੈ ਤਾਂ ਸਾਡੇ ਦੇਸ਼ ਵਿਚ ਅਨਾਜ ਦੀ ਘਾਟ ਹੋਵੇਗੀ | ਕਿਸਾਨ ਸਾਡੇ ਦੇਸ਼ ਦੀ ਪੂੰਜੀ ਹਨ ਅਤੇ ਸਾਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜੋ ਉਨ੍ਹਾਂ ਦੇ ਹਿਤਾਂ ਵਿਰੁਧ ਹੋਵੇ |
ਤਿ੍ਣਮੂਲ ਕਾਂਗਰਸ ਦੇ ਪ੍ਰਧਾਨ ਨੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਤੁਰਤ ਵਾਪਸ ਲੈਣ ਦੀ ਮੰਗ ਵੀ ਕੀਤੀ | ਦਿੱਲੀ ਦੀਆਂ ਸਰਹੱਦਾਂ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਵੀ ਇਹੀ ਮੰਗ ਹੈ | 
ਨਦੀਆ ਜ਼ਿਲ੍ਹੇ ਦੇ ਰਾਣਾਘਾਟ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਕਬਾੜੀ ਪਾਰਟੀ ਹੈ | ਇਹ ਇਕ ਕੂੜੇਦਾਨ ਵਾਲੀ ਪਾਰਟੀ ਹੈ ਜੋ ਅਪਣੇ ਆਪ ਨੂੰ ਦੂਜੀਆਂ ਪਾਰਟੀਆਂ ਦੇ ਭਿ੍ਸ਼ਟ ਅਤੇ ਬੇਕਾਰ ਆਗੂਆਂ ਨਾਲ ਭਰ ਰਹੀ ਹੈ |
ਮਮਤਾ ਬੈਨਰਜੀ ਨੇ ਕਿਹਾ ਕਿ ਤੁਸੀਂ ਕੁਝ (ਤਿ੍ਣਮੂਲ) ਆਗੂ ਭਾਜਪਾ ਵਿਚ ਜਾਂਦੇ ਵੇਖੇ ਹੋਣਗੇ | ਉਨ੍ਹਾਂ ਨੇ ਲੁੱਟੇ ਹੋਏ ਜਨਤਾ ਦੇ ਧਨ ਨੂੰ ਬਚਾਉਣ ਲਈ ਜਿਹਾ ਕੀਤਾ | ਭਾਜਪਾ ਵਾਸ਼ਿੰਗ ਮਸ਼ੀਨ ਦੀ ਤਰ੍ਹਾਂ ਪਾਰਟੀ ਨੂੰ ਚਲਾਉਾਦੀ ਹੈ, ਜਿਥੇ ਭਿ੍ਸ਼ਟ ਆਗੂ ਇਸ ਵਿਚ ਸ਼ਾਮਲ ਹੁੰਦੇ ਹੀ ਸੰਤ ਬਣ ਜਾਂਦੇ ਹਨ | (ਪੀਟੀਆਈ)