ਇਨਸਾਫ਼ ਨਾ ਮਿਲਣ ਉਤੇ ਮੋਬਾਈਲ ਟਾਵਰ ਉਤੇ ਚੜਿ੍ਹਆ ਵਿਅਕਤੀ, ਖ਼ੁਦਕੁਸ਼ੀ ਕਰਨ ਦੀ ਦਿਤੀ ਧਮਕੀ 

ਏਜੰਸੀ

ਖ਼ਬਰਾਂ, ਪੰਜਾਬ

ਇਨਸਾਫ਼ ਨਾ ਮਿਲਣ ਉਤੇ ਮੋਬਾਈਲ ਟਾਵਰ ਉਤੇ ਚੜਿ੍ਹਆ ਵਿਅਕਤੀ, ਖ਼ੁਦਕੁਸ਼ੀ ਕਰਨ ਦੀ ਦਿਤੀ ਧਮਕੀ 

image

ਸਰਦੂਲਗੜ੍ਹ , 10 ਜਨਵਰੀ (ਸੁਖਵਿੰਦਰ ਨਿੱਕੂ, ਵਿਨੋਦ ਜੈਨ): ਅੱਜ ਉਸ ਸਮੇਂ ਸਰਦੂਲਗੜ੍ਹ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਸਰਦੂਲਗਡ੍ਹ ਦਾ ਇਕ ਵਿਅਕਤੀ ਇਨਸਾਫ਼ ਲੈਣ ਲਈ ਮੋਬਾਈਲ ਟਾਵਰ ਉਤੇ ਜਾ ਚੜਿ੍ਹਆ ਅਤੇ  ਖ਼ੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣ ਲੱਗਾ | ਤਿੰਨ-ਚਾਰ ਘੰਟਿਆਂ ਦੀ ਮਿਹਨਤ ਤੋਂ ਬਆਦ ਸਰਦੂਲਗੜ੍ਹ ਪੁਲਿਸ ਨੇ ਉਸ ਵਿਅਕਤੀ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿਵਾਕੇ ਟਾਵਰ ਤੋਂ ਥਲ੍ਹੇ ਉਤਾਰ ਲਿਆ | 
ਜਾਣਕਾਰੀ ਦਿੰਦਿਆਂ  ਜੀਦ (ਹਰਿਆਣਾ) ਦੇ ਰਹਿਣ ਵਾਲਾ ਵਿਕਰਮ ਨਾਮ ਦੇ ਵਿਅਕਤੀ ਜੋ ਹੁਣ ਸਰਦੂਲਗੜ੍ਹ ਵਿਖੇ ਰਹਿ ਰਿਹਾ ਹੈ, ਨੇ ਦਸਿਆ ਕਿ ਉਸ ਨੇ ਪਿੰਡ ਜਟਾਣਾ ਕਲਾਂ ਦੇ ਵਿਅਕਤੀ ਤੋਂ 7 ਲੱਖ ਰੁਪਏ ਦੀ ਜ਼ਮੀਨ ਲਈ ਸੀ | ਪਰ ਉਨ੍ਹਾਂ ਰੁਪਏ ਤਾਂ ਲੈ ਲਏ ਪਰ ਜ਼ਮੀਨ ਉਸ ਦੇ ਨਾਮ ਨਹੀਂ ਕਰਵਾਈ | ਸਰਦੂਲਗੜ੍ਹ ਪੁਲਿਸ ਕੋਲ ਇਸ ਦੀ ਲਿਖਤੀ ਸ਼ਿਕਾਇਤ ਦਿਤੀ ਹੋਈ ਹੈ |
ਡੀ.ਐਸ.ਪੀ. ਸਰਦੂਲਗੜ੍ਹ ਤੇ ਮੋਹਤਵਾਰ ਵਿਅਕਤੀਆਂ ਨੇ ਸਾਡੇ ਵਿਚ 7 ਲੱਖ ਰਕਮ ਦੀ ਥਾਂ 3.5 ਲੱਖ ਰੁਪਏ 11 ਅਕਤੂਬਰ ਨੂੰ ਦੇਣ ਦਾ ਸਮਝੋਤਾ ਵੀ ਹੋਇਆ ਸੀ ਪਰ ਮੇਰੇ ਵਾਰ-ਵਾਰ ਕਹਿਣ ਉਤੇ ਵੀ ਮੈਨੂੰ ਰਕਮ ਨਹੀਂ ਮਿਲ ਰਹੀ ਤੇ ਸਰਦੂਲਗੜ੍ਹ ਪੁਲਿਸ ਮੇਰੇ ਤੋਂ ਵਾਰ-ਵਾਰ ਥਾਣੇ ਗੇੜੇ ਮਰਵਾ ਰਹੀ ਹੈ ਅਤੇ ਮੈਨੂੰ ਇਨਸਾਫ਼ ਨਹੀਂ ਦਵਾ ਰਹੀ ਜਿਸ ਕਰ ਕੇ ਅੱਜ ਮਾ ਅੱਕ ਕੇ ਇਹ ਕਦਮ ਚੁਕਿਆ ਹੈ | ਬਿਕਰਮ ਅਤੇ ਸ਼ਹਿਰ ਵਾਸੀਆਂ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦਵਾਇਆ ਜਾਵੇ |

ਫੋਟੋ ਨੰ: 4,5